ਜ਼ਿਮਨੀ ਚੋਣ ਨੂੰ ਲੈ ਕੇ ਸੰਗਰੂਰ ਚਰਚਾ ‘ਚ, ਪੰਜਾਬ ਨੂੰ ਦਿੱਤੇ ਹਨ ਤਿੰਨ ਮੁੱਖ ਮੰਤਰੀ

by jaskamal

ਨਿਊਜ਼ ਡੈਸਕ: ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਦੇਣ ਦੇ ਕਾਰਨ ਹੋਣ ਜਾ ਰਹੀ ਉੱਪ ਚੋਣ ਨੂੰ ਲੈ ਕੇ ਸੰਗਰੂਰ ਲੋਕ ਸਭਾ ਸੀਟ ਇਸ ਦਿਨ "ਚ ਕਾਫ਼ੀ ਚਰਚਾ ’ਚ ਹੈ। ਜੇਕਰ ਇਸ ਸੀਟ ਨਾਲ ਜੁੜੇ ਸਿਆਸੀ ਇਤਿਹਾਸ ’ਤੇ ਨਜ਼ਰ ਪਾਈ ਜਾਵੇ ਤਾਂ ਸੰਸਦ ਮੈਂਬਰ ਰਹੇ ਸੁਰਜੀਤ ਸਿੰਘ ਬਰਨਾਲਾ ਤੇ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਚੁੱਕੇ ਹਨ। ਸੰਗਰੂਰ ਲੋਕ ਸਭਾ ਸੀਟ ਦੇ ਅਧੀਨ ਆਉਂਦੇ ਲਹਿਰਾਗਾਗਾ ਤੋਂ ਵਿਧਾਇਕ ਬਣ ਕੇ ਰਾਜਿੰਦਰ ਕੌਰ ਭੱਠਲ ਵੀ ਮੁੱਖ ਮੰਤਰੀ ਰਹੇ ਹਨ। ਹਾਲਾਂਕਿ ਬਰਨਾਲਾ ਦੇ ਪਰਿਵਾਰ ਦਾ ਸਿਆਸੀ ਭਵਿੱਖ ਲਗਭਗ ਖ਼ਤਮ ਹੋ ਚੁੱਕਾ ਹੈ ਤੇ ਭੱਠਲ ਦੂਜੀ ਵਾਰ ਚੋਣਾਂ ਹਾਰ ਗਈ ਹੈ। 

ਸੰਗਰੂਰ ਲੋਕ ਸਭਾ ਸੀਟ ਨਾਲ ਜੁੜਿਆ ਅਹਿਮ ਪਹਿਲੂ ਇਹ ਹੈ ਇਥੋਂ ਦੇ ਸੰਸਦ ਮੈਂਬਰ ਕੇਂਦਰੀ ਮੰਤਰੀ ਵੀ ਰਹੇ ਹਨ, ਜਿਨ੍ਹਾਂ ’ਚ ਸੁਰਜੀਤ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਤੇ ਸੁਖਦੇਵ ਸਿੰਘ ਢੀਂਡਸਾ ਦਾ ਨਾਂ ਸ਼ਾਮਲ ਹੈ, ਇਨ੍ਹਾਂ ’ਚੋਂ ਬਰਨਾਲਾ ਤਾਂ ਕਈ ਸੂਬਿਆਂ ਦੇ ਗਵਰਨਰ ਰਹਿ ਚੁੱਕੇ ਹਨ।