ਨਸ਼ੇੜੀਆਂ ਨੇ 11 ਸਾਲ ਦੀ ਬੱਚੇ ਦਾ ਕਤਲ ਕਰ ਲਾਸ਼ ਖੇਤ ‘ਚ ਦੱਬੀ

by jaskamal

 ਨਿਊਜ਼ ਡੈਸਕ: ਜ਼ਿਲ੍ਹੇ ਦੇ ਪਿੰਡ ਸਾਦੇਵਾਲਾ 'ਚ 2 ਨਸ਼ੇੜੀ ਨੌਜਵਾਨਾਂ ਵੱਲੋਂ 11 ਸਾਲ ਦੇ ਬੱਚੇ ਦੀ ਹੱਤਿਆ ਕਰਕੇ ਲਾਸ਼ ਨੂੰ ਖੇਤ 'ਚ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਅਰੁਣ ਪੁੱਤਰ ਸੁੱਚਾ ਸਿੰਘ ਵਾਸੀ ਸਾਦੇਵਾਲਾ ਦੀ ਲਾਸ਼ ਨੂੰ ਖੇਤ 'ਚੋਂ ਬਰਾਮਦ ਕੀਤਾ। ਹੱਤਿਆ ਕਰਨ ਵਾਲੇ ਦੋਵੇਂ ਮੁਲਜ਼ਮ ਰਿਸ਼ਤੇ 'ਚ ਮ੍ਰਿਤਕ ਬੱਚੇ ਦੇ ਚਚੇਰੇ ਭਰਾ ਸਨ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਜਸਵੀਰ ਤੇ ਵਕੀਲ ਮੋਟਰਸਾਈਕਲ 'ਤੇ ਬੱਚੇ ਨੂੰ ਨਾਲ ਬਿਠਾ ਕੇ ਪਿੰਡ ਦੇ ਨੇੜੇ ਇਕ ਖੇਤ 'ਚ ਭੰਗ ਦਾ ਨਸ਼ਾ ਕਰਨ ਗਏ ਸਨ। ਭੰਗ ਜ਼ਿਆਦਾ ਪੀਣ ਕਰਕੇ ਦੋਵਾਂ ਨੂੰ ਨਸ਼ਾ ਚੜ੍ਹ ਗਿਆ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਲੜਾਈ ਹੋ ਗਈ ਤੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਅਰੁਣ ਦੀ ਹੱਤਿਆ ਕਰ ਦਿੱਤੀ।

ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਖੇਤ 'ਚ ਹੀ ਦੱਬ ਦਿੱਤਾ ਤੇ ਘਰ ਪਰਤ ਗਏ। ਬੱਚੇ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਅਰੁਣ ਸੋਮਵਾਰ ਦੇਰ ਸ਼ਾਮ ਤੱਕ ਜਦ ਘਰ ਨਹੀਂ ਆਇਆ ਤਾਂ ਅਸੀਂ ਬੱਚੇ ਦੀ ਤਲਾਸ਼ ਸ਼ੁਰੂ ਕੀਤੀ। ਪਤਾ ਲੱਗਾ ਕਿ ਜਸਵੀਰ ਤੇ ਵਕੀਲ ਦੋਵੇਂ ਅਰੁਣ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਸਨ। ਅਸੀਂ ਦੋਵਾਂ ਕੋਲੋਂ ਪੁੱਛਗਿਛ ਕੀਤੀ ਪਰ ਉਹ ਨਹੀਂ ਮੰਨੇ, ਫਿਰ ਉਨ੍ਹਾਂ ਨੇ ਅਰੁਣ ਦੀ ਗੁੰਮਸ਼ੁਦਗੀ ਬਾਰੇ ਜੀਵਨ ਨਗਰ ਪੁਲਸ ਚੌਕੀ 'ਚ ਦਰਖਾਸਤ ਦਿੱਤੀ।