ਲਾਈਵ ਸਟ੍ਰੀਮਡ ‘ਕਰੀਅਰ ਟਾਕ’ ਨੂੰ ਸੋਸ਼ਲ ਮੀਡੀਆ ‘ਤੇ ਮਿਲਿਆ ਹੁੰਗਾਰਾ

by jaskamal

 ਨਿਊਜ਼ ਡੈਸਕ: ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ 'ਚ ਰੁਜ਼ਗਾਰ ਤੇ ਕਰੀਅਰ ਦੇ ਮੌਕਿਆਂ ਬਾਰੇ ਸੇਧ ਤੇ ਸਲਾਹ ਦੇਣ ਦੇ ਮੱਦੇਨਜ਼ਰ ਪੰਜਾਬ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ, ਪੰਜਾਬ ਹੁਨਰ ਵਿਕਾਸ ਮਿਸ਼ਨ ਤੇ ਰੁਜ਼ਗਾਰ ਉਤਪਤੀ ਵਿਭਾਗ, ਹੁਨਰ ਵਿਕਾਸ ਤੇ ਸਿਖਲਾਈ, ਪੰਜਾਬ ਸਰਕਾਰ ਵੱਲੋਂ ਇਕ ਵਿਲੱਖਣ ਪਹਿਲਕਦਮੀ 'ਕੈਰੀਅਰ ਟਾਕ' ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ ਦਾ ਦੂਜਾ ਗੇੜ 'ਯੂਅਰ ਐਟੀਟਿਊਡ ਇਜ਼ ਯੂਅਰ ਸਕਸੈੱਸ' ਵਿਸ਼ੇ 'ਤੇ ਕਰਵਾਇਆ ਗਿਆ, ਜਿਸ ਨੂੰ ਲਾਈਫ ਕੋਚ ਰਿਤੂ ਸਿੰਗਲ (ਟੀ.ਈ.ਡੀ. ਐਕਸ ਸਪੀਕਰ, ਲੇਖਿਕਾ, ਸਾਲ 2011 ਦੀ ਮਹਿਲਾ ਉਦਯੋਗਪਤੀ ਐਵਾਰਡ ਜੇਤੂ ਮੋਟੀਵੇਸ਼ਨਲ ਸਪੀਕਰ ਅਤੇ ਉਦਯੋਗਪਤੀ) ਵੱਲੋਂ ਪੇਸ਼ ਕੀਤਾ ਗਿਆ।

ਇਹ ਸਮਾਗਮ ਬੁੱਧਵਾਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਸੈਕਟਰ 17-ਸੀ ਚੰਡੀਗੜ੍ਹ ਵਿਖੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀਮਤੀ ਦੀਪਤੀ ਉੱਪਲ ਤੇ ਡੀ.ਈ.ਜੀ.ਐੱਸ.ਡੀ.ਟੀ. ਦੇ ਵਧੀਕ ਮਿਸ਼ਨ ਡਾਇਰੈਕਟਰ ਰਾਜੇਸ਼ ਤਿ੍ਰਪਾਠੀ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਾ ਰੁਜ਼ਗਾਰ ਤੇ ਉੱਦਮ ਬਿਊਰੋਜ਼, ਪਾਲੀਟੈਕਨਿਕ ਸੰਸਥਾਵਾਂ ਤੇ ਕਾਲਜਾਂ ਤੋਂ ਲਗਭਗ 3500 ਉਮੀਦਵਾਰਾਂ ਸੈਸ਼ਨ ਵਿੱਚ ਭਾਗ ਲਿਆ।