ਸੁਲਝਾਈ ਬਿਹਾਰੀ ਮਜ਼ਦੂਰ ਦੇ ਕਤਲ ਦੀ ਗੁੱਥੀ, ਦੋਵੇਂ ਪੁੱਤਰ ਕੀਤੇ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ: ਕਰਤਾਰਪੁਰ ਪੁਲਸ ਵੱਲੋਂ ਬੀਤੇ ਦਿਨ ਪਿੰਡ ਮਾਗੇਂਕੀ ਵਿਖੇ ਪ੍ਰਵਾਸੀ ਮਜ਼ਦੂਰ ਦੇ ਕਤਲ ਕੇਸ ਨੂੰ 24 ਘੰਟੇ ਵਿਚ ਹੱਲ ਕੀਤਾ ਹੈ। ਇਸ ਸਬੰਧੀ ਕਮਲਪ੍ਰੀਤ ਸਿੰਘ ਚਾਹਲ ਐੱਸ. ਪੀ. ਤਫਦੀਸ਼ ਤੇ ਸੁਖਪਾਲ ਸਿੰਘ ਡੀ. ਐੱਸ. ਪੀ. ਸਬ-ਡਿਵੀਜ਼ਨ ਕਰਤਾਰਪੁਰ ਦੀ ਰਹਿਨੁਮਾਈ ਇਸ ਕਤਲ ਕੇਸ ਲਈ ਬਣਾਈ ਟੀਮ ਵੱਲੋਂ 24 ਘੰਟੇ 'ਚ ਪ੍ਰਵਾਸੀ ਮਜ਼ਦੂਰ ਦੇ ਦੋਵੇਂ ਪੁੱਤਰਾਂ ਨੂੰ ਟੈਕਨੀਕਲ ਸੋਰਸ ਰਾਹੀਂ ਕਾਬੂ ਕਰ ਲਿਆ।

ਉਨ੍ਹਾਂ ਦੀ ਹਵੇਲੀ ਵਿਚ ਰਹਿੰਦੇ ਇਕ ਪ੍ਰਵਾਸੀ ਮਜ਼ਦੂਰ ਜੈਰਾਮ ਸ਼ਰਮਾ ਦਾ ਉਸ ਦੇ ਪੁੱਤਰਾਂ ਵੱਲੋਂ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਪੁਲਸ ਵੱਲੋਂ ਮੌਕੇ ’ਤੇ ਬਿਆਨ ਦਰਜ ਕਰਕੇ ਟੀਮਾਂ ਬਣਾ ਕੇ ਟੈਕਨੀਕਲ ਸੋਰਸ ਅਪਣਾਉਂਦਿਆਂ ਮ੍ਰਿਤਕ ਜੈਰਾਮ ਦੇ ਪੁੱਤਰ ਸੰਜੀਤ ਸ਼ਰਮਾ ਉਰਫ਼ ਲਲਤੂ ਤੇ ਰਾਜੇਸ਼ ਸ਼ਰਮਾ ਉਰਫ਼ ਰਾਜੇਸ਼ ਪੁੱਤਰ ਜੈ ਰਾਮ ਸ਼ਰਮਾ ਵਾਸੀ ਵਾਰਡ ਨੰ. 02 ਸੁੱਖਾ ਨਗਰ ਸ਼ਪੌਲ (ਬਿਹਾਰ) ਨੂੰ ਵਾਰਦਾਤ ਕਰਕੇ ਭੱਜਣ ਦਾ ਫਿਰਾਕ ਵਿਚ ਕਾਹਲਵਾਂ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ।