ਇੱਕ ਸਾਲ ਬਾਅਦ ਸਰਕਾਰ ਨੇ ਵਾਦਾ ਕੀਤਾ ਪੂਰਾ, ਸ਼ਹੀਦ ਦੇ ਨਾਂ ਤੇ ਰੱਖਿਆ ਸਕੂਲ ਦਾ ਨਾਮ

by simranofficial

ਪੰਜਾਬ (ਐਨ ਆਰ ਆਈ ):- ਤਰਨ ਤਾਰਨ ਦੇ ਪਿੰਡ ਰਾਣੀਵਲਾਹ ਦੇ ਫੋਜੀ ਜਵਾਨ ਨਾਇਬ ਸੂਬੇਦਾਰ ਕਰਨੈਲ ਸਿੰਘ ਜੋ ਕਿ ਕਾਰਗਿਲ ਜੰਗ ਦੋਰਾਣ ਪਾਕਿਸਤਾਨੀ ਫੋਜ ਨਾਲ ਲੋਹਾਂ ਲੈਦਿਆਂ 5 ਅਗਸਤ 1999 ਨੂੰ ਸ਼ਹੀਦ ਹੋ ਗਏ ਸਨ ਉਹਨਾਂ ਦੀ ਸ਼ਹਾਦਤ ਸਮੇ ਉਸ ਸਮੇ ਪੰਜਾਬ ਸਰਕਾਰ ਵੱਲੋ ਉਹਨਾਂ ਦੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਸੀ ਲੇਕਿਨ ਸਰਕਾਰ ਦਾ ਉਹ ਐਲਾਨ ਲੰਮੀ ਉਡੀਕ ਤੋ ਬਾਅਦ ਇੱਕ ਸਾਲ ਬਾਅਦ ਪੂਰਾ ਹੋਇਆਂ ਹੈ ਕੱਲ ਪੰਜਾਬ ਦੇ ਸਿੱਖਿਆਂ ਮੰਤਰੀ ਵੱਲੋ ਸੂਬੇ ਦੇ ਅੱਠ ਸਕੂਲਾਂ ਦਾ ਨਾਮ ਸ਼ਹੀਦਾਂ ਦੇ ਨਾਮ ਰੱਖਣ ਦਾ ਐਲਾਨ ਕੀਤਾ ਜਿਸ ਵਿੱਚ ਪਿੰਡ ਰਾਣੀਵਲਾਹ ਦਾ ਸਕੂਲ ਵੀ ਸ਼ਾਮਲ ਹੈ

ਨਾਇਬ ਸੂਬੇਦਾਰ ਸ਼ਹੀਦ ਕਰਨੈਲ ਸਿੰਘ

ਗੋਰਤੱਲਬ ਹੈ ਕਿ ਪਿੰਡ ਦੇ ਸਕੂਲ ਵਿੱਚ ਸ਼ਹੀਦ ਦੀ ਯਾਦਗਾਰ ਵੀ ਬਣੀ ਹੋਈ ਹੈ ਪੰਜਾਬ ਸਰਕਾਰ ਵੱਲੋ ਬੇਸ਼ਕ ਇੱਕੀ ਸਾਲ ਬਾਅਦ ਉੱਕਤ ਐਲਾਨ ਤੋ ਬਾਅਦ ਸ਼ਹੀਦ ਦੇ ਪਰਿਵਾਰਕ ਮੈਬਰ ਜਿਥੇ ਖੁਸ਼ ਤਾਂ ਹਨ ਲੇਕਿਨ ਉਹਨਾਂ ਨੂੰ ਸਕੂਲ ਦਾ ਨਾਮ ਸ਼ਹੀਦ ਕਰਨੈਲ ਸਿੰਘ ਦੇ ਨਾਮ ਤੇ ਰਖਵਾਉਣ ਲਈ ਲੰਮੀ ਜਦੋ ਜਹਿਦ ਵੀ ਕਰਨੀ ਪਈ ਹੈ |