ਕਿਸਾਨ ਆਗੂਆਂ ਨੇ ਖੇਤੀਬਾੜੀ ਭਵਨ ਦੇ ਬਾਹਰ ਬਿੱਲ ਦੀਆਂ ਕਾਪੀਆਂ ਪਾੜੀਆਂ

by simranofficial

ਕਿਸਾਨਾਂ ਦੇ ਵਲੋਂ ਇਸ ਖੇਤੀਬਾੜੀ ਕਾਨੂੰਨ ਨੂੰ ਲੈਕੇ ਲਗਾਤਾਰ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ , ਇਸ ਖੇਤੀਬਾੜੀ ਕਾਨੂੰਨਸਬੰਧੀ ਲੰਬੀ ਕਵਾਇਦ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਕਾਰ ਬੈਠਕ ਬੇਨਤੀਜਾ ਰਹੀ। ਸੂਬੇ ਦੀਆਂ 29 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਖੇਤੀਬਾੜੀ ਭਵਨ ਪੁੱਜੇ ਪਰ ਬੈਠਕ 'ਚ ਕੇਂਦਰੀ ਮੰਤਰੀ ਨਾ ਹੋਣ ਕਾਰਨ ਕਿਸਾਨ ਆਗੂ ਨਾਰਾਜ਼ ਹੋ ਗਏ। ਕਿਸਾਨ ਆਗੂਆਂ ਨੇ ਖੇਤੀਬਾੜੀ ਭਵਨ ਦੇ ਬਾਹਰ ਬਿੱਲ ਦੀਆਂ ਕਾਪੀਆਂ ਵੀ ਪਾੜੀਆਂ। ਕਿਸਾਨ ਜਥੇਬੰਦੀਆਂ ਦੇ 15 ਦਿਨਾਂ ਤੋਂ ਚੱਲ ਰਹੇ ਸੰਘਰਸ਼ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਰੱਖੀ ਗਈ ਬੈਠਕ ਖਾਸੀ ਅਹਿਮ ਮੰਨੀ ਜਾ ਰਹੀ ਸੀ।