ਗੁਰਜੀਤ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਮੁੱਦਿਆਂ ’ਤੇ ਕੀਤੀ ਗੱਲਬਾਤ

by jaskamal

ਨਿਊਜ਼ ਡੈਸਕ: ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਅੰਮ੍ਰਿਤਸਰ ਦੇ ਵੱਖ-ਵੱਖ ਗੰਭੀਰ ਮੁੱਦਿਆਂ ਬਾਰੇ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਬਾਰੇ ਵਿਸਥਾਰਪੂਰਵਕ ਚਰਚਾ ਹੋਈ। ਉਨ੍ਹਾਂ ਨੇ ਸਭ ਤੋਂ ਮਹੱਤਵਪੂਰਨ ਮੁੱਦਾ ‘ਤੁੰਗ ਢਾਬ ਡਰੇਨ’ ਦਾ ਚੁੱਕਿਆ ਗਿਆ, ਜਿਸ ਨਾਲ ਅੰਮ੍ਰਿਤਸਰ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ’ਚ ਕਾਫੀ ਪ੍ਰਦੂਸ਼ਨ ਪੈਦਾ ਹੋ ਰਿਹਾ ਹੈ।

ਔਜਲਾ ਨੇ ਹਰਦੀਪ ਪੁਰੀ ਨੂੰ ‘ਤੁੰਗ ਢਾਬ ਡਰੇਨ’ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਸ ਡਰੇਨ ਨੂੰ ਸਾਫ ਤੇ ਪ੍ਰਦੂਸ਼ਨ ਮੁਕਤ ਕਰਨ ਹਿੱਤ ਪਿਛਲੇ ਲੰਬੇ ਸਮੇਂ ਤੋਂ ਸਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਦੀ ਹੱਦ ਅੰਦਰ ਪੈਦੀਆਂ ਡੇਅਰੀਆਂ, ਪੰਚਾਇਤਾਂ ਤੇ ਉਦਯੋਗਾਂ ਦਾ ਪਾਣੀ ਇਸ ਡਰੇਨ ’ਚ ਮਿਕਸ ਹੋ ਰਿਹਾ ਹੈ। ਇਸ ਕਾਰਨ ਪਾਣੀ ਹੋਰ ਵੀ ਜ਼ਹਿਰੀਲਾ ਹੋ ਜਾਂਦਾ ਹੈ, ਜਿਸ ਨਾਲ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਡੇਅਰੀਆਂ ਦੇ ਪਾਣੀ ਨੂੰ ਰੋਕਣ ਲਈ ਬਾਇਓਗੈਸ ਪਲਾਂਟ ਲਗਾਇਆ ਜਾਵੇ ਤੇ ਫਿਰ ਇੰਡਸਟਰੀ ਤੇ ਘਰਾਂ ਦੇ ਗੰਦਲੇ ਪਾਣੀ ਨੂੰ ਰੋਕਣ ਲਈ ਟਰੀਟਮੈਂਟ ਪਲਾਂਟ ਲਗਾਇਆ ਜਾਵੇ ਤਾਂ ਕਿ ਇਸ ਦਾ ਪੱਕਾ ਹੱਲ ਹੋਵੇ।