ਫਰਾਂਸ ਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਉਤਾਰਿਆ ਮੌਤ ਦੇ ਘਾਟ

by simranofficial

ਫਰਾਂਸ ( ਐਨ. ਆਰ .ਆਈ ):- ਫਰਾਂਸ ਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਿੰਨਾ ਵਿੱਚੋਂ ਇੱਕ ਚਰਚ ਦਾ ਵਾਰਡਨ ਵੀ ਸੀ | ਇੱਥੇ ਇੱਕ ਵਿਅਕਤੀ ਦੇ ਵਲੋਂ ਗਿਰਜਾਘਰ ਦੇ ਬਾਹਰ 'ਅੱਲ੍ਹਾ ਅਕਬਰ' ਦੇ ਨਾਅਰੇ ਲਗਾਏ ਗਏ ਅਤੇ ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ | ਨੀਸ ਮੇਅਰ ਕ੍ਰਿਸਟੀਅਨ ਐਸਟ੍ਰੋਸੀ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ , ਉਸਦੇ ਨਾਲ ਹੀ ਉੰਨਾ ਨੇ ਟਵੀਟਰ ਤੇ ਲਿਖਿਆ ਕਿ ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰੀ ਸੀ ,ਪਰ ਜੱਦ ਉਸਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤੇ ਉਸ ਵੇਲ਼ੇ ਉਹ ਜਿਉਂਦਾ ਸੀ |


ਜਿਕਰੇਖਾਸ ਹੈ ਕਿ ਇੱਥੇ ਇੱਕ ਅਧਿਆਪਕ ਦਾ ਵੀ ਸਿਰ ਵੀ ਕਲਮ ਕਰ ਦਿੱਤਾ ਗਿਆ ਸੀ ,ਕਿਉਂਕਿ ਉਸ ਅਧਿਆਪਕ ਦੇ ਵਲੋਂ ਜਮਾਤ ਚ ਪੈਗੰਬਰ ਮੁੱਹਮਦ ਦੇ ਕਾਰਟੂਨਸ ਦਿਖਾਏ ਗਏ ਸਨ |