ਵਿਸ਼ੇਸ਼ ਵਿਧਾਨਸਭਾ ਸੈਸ਼ਨ ਚ ਹੋ ਰਹੀ ਹੈ ,ਖੇਤੀ ਕਾਨੂੰਨ ਤੇ ਚਰਚਾ

by simranofficial

ਚੰਡੀਗੜ੍ਹ (ਐਨ ਆਰ ਆਈ ):ਵਿਧਾਨਸਭਾ ਚ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਪੇਸ਼ ਕਰ ਦਿੱਤਾ ਹੈ , ਜਿਸ ਤੇ ਚਰਚਾ ਹੋ ਰਹੀ ਹੈ ,ਖੇਤੀਬਾੜੀ ਕਾਨੂੰਨ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ,ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਿੱਲ ਦਾ ਖਰੜਾ ਤਿਆਰ ਕਰਕੇ ਉਸ ਦੀਆਂ ਕਾਪੀਆਂ ਦਿਤੀਆਂ ਜਾਨ ਜਿਸਤੇ ਕੈਪਟਨ ਸਾਹਿਬ ਦਾ ਕਹਿਣਾ ਸੀ ਕਿ ਸਪੈਸ਼ਲ ਸੈਸ਼ਨ ਚ ਬਿੱਲ ਦੀਆਂ ਕਾਪੀਆਂ ਜਲਦ ਤਿਆਰ ਕਰਕੇ ਨਹੀਂ ਦਿਤੀਆਂ ਜਾਂਦੀਆਂ ,ਖੇਤੀ ਕ਼ਾਨੂਨ ਖਿਲਾਫ ਸੀ ਐਮ ਨੇ ਆਪਣਾ ਮਤਾ ਵੀ ਪੇਸ਼ ਕੀਤਾ ਹੈ ,ਪ੍ਰਸਤਾਵਤ ਬਿਜਲੀ ਸੋਧ ਬਿੱਲ 2020 ਨੂੰ ਲੈ ਵੀ ਮਤਾ ਵੀ ਪੇਸ਼ ਕੀਤਾ ਗਿਆ ਹੈ ,ਓਥੇ ਹੀ ਕੇਂਦਰ ਦੇ ਇਸ ਖੇਤੀ ਕਾਨੂੰਨ ਨੂੰ ਕਿਸਾਨ ਵਿਰੋਧੀ ਦੱਸਿਆ ਗਿਆ ਹੈ, ਤੀਨੋ ਖੇਤੀ ਬਿੱਲ ਵਿਧਾਨਸਭਾ ਚ ਪੇਸ਼ ਕੀਤੇ ਗਏ ਨੇ ,ਜਿਕਰੇਖਾਸ ਹੈ ਕਿ ਕਲ੍ਹ ਵੀ ਇਸ ਤੇ ਹੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ ,ਅਤੇ ਅੱਜ ਦੇ ਦਿਨ ਬਿੱਲ ਪੇਸ਼ ਕਰਨ ਦੀ ਗੱਲ ਹੋਈ ਸੀ, ਦੋ ਦਿਨ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ |