ਹਾਥਰਸ ਚ ਜੋ ਵਾਪਰਿਆ ,ਉਹ ਹੁਣ ਲੈ ਚੁੱਕਾ ਹੈ ਸਿਆਸੀ ਰੂਪ , ਕਾਂਗਰਸ – ਭਾਜਪਾ ਚ ਲਗਾਤਾਰ ਪਲਟਵਾਰ

by simranofficial

ਯੂ ਪੀ ( ਐਨ ਆਰ ਆਈ ): ਹਾਥਰਸ ਦੇ ਵਿੱਚ ਕਾਂਗਰਸ ਦੀ ਵੱਡੀ ਮੋਰਚਾਬੰਦੀ ਵੇਖਣ ਨੂੰ ਮਿਲੀ ਹੈ ,ਹਾਥਰਸ ਦੀ ਲੜਾਈ ਹੁਣ ਸੜਕ ਤੇ ਆ ਚੁੱਕੀ ਹੈ ,ਭਾਰੀ ਗਿਣਤੀ ਚ ਕਾਂਗਰਸੀ ਵਰਕਰ ਹਾਥਰਸ ਜਾਨ ਦੇ ਲਈ ਸੜਕਾਂ ਤੇ ਨੇ, ਪਰ ਪੁਲਿਸ ਦੇ ਵਲੋਂ ਉੰਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,ਜਿਕਰੇਖਾਸ ਹੈ ਕਿ ਪਹਿਲਾਂ ਮੀਡਿਆ ਨੂੰ ਵੀ ਜਾਨ ਦੀ ਇਜ਼ਾਜਤ ਨਹੀਂ ਸੀ ਪਰ ਬਾਅਦ ਚ ਉੰਨਾ ਨੂੰ ਜਾਨ ਦੀ ਇਜ਼ਾਜਤ ਦਿਤੀ ਗਈ,ਪਰ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਜਾਨ ਦੀ ਅਨੁਮਤੀ ਨਹੀਂ ਦਿੱਤੀ ਜਾ ਰਹੀ | ਕਾਂਗਰਸ ਦੇ 35 ਸਾਂਸਦ ਵੀ ਮੋਰਚੇ ਚ ਸ਼ਾਮਿਲ ਨੇ , ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਇਹ ਸਭ ਕੁੱਝ ਸਿਆਸਤ ਦੇ ਲਈ ਹੈ ,ਕਉਂਕਿ ਰਾਜਸਥਾਨ ਚ ਵੀ ਦੁਸ਼ਕਰਮ ਦੀਆਂ ਘਟਨਾਵਾਂ ਵਾਪਰਿਆ ਨੇ ,ਅਤੇ ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ | ਇਹ ਹੀ ਕਾਰਨ ਹੈ ਕਿ ਪੀੜਤਾਂ ਦੇ ਨਾਲ ਜੋ ਵਾਪਰਿਆ ਉਹ ਹੁਣ ਸਿਆਸੀ ਰੂਪ ਲੈ ਚੁੱਕਾ ਹੈ ਅਤੇ ਪੀੜਤ ਪਰਿਵਾਰ ਬੇਹੱਦ ਪਰੇਸ਼ਾਨ ਹੋ ਚੁੱਕਾ ਹੈ,ਇਨਸਾਫ਼ ਲਈ ਯੋਗੀ ਸਰਕਾਰ ਵਲ ਤੱਕ ਰਿਹਾ ਹੈ ,ਪਰਿਵਾਰ ਅਪੀਲ ਕਰ ਰਿਹਾ ਹੈ ਕਿ ਸਾਰਾ ਮਾਮਲਾ ਸੁਪਰੀਮ ਕੋਰਟ ਆਪਣੇ ਧਿਆਨ ਚ ਲਵੇ |ਉੱਥੇ ਹੀ ਕਾਫ਼ੀ ਹੰਗਾਮੇ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ 5 ਆਗੂਆਂ ਨੂੰ ਜਾਨ ਦੀ ਇਜ਼ਾਜਤ ਦੇ ਦਿੱਤੀ ਗਈ |