ਮਿਲਟਨ ਜੇਲ੍ਹ ਵਿਚ ਡਰੱਗ ਓਵਰਡੋਜ਼ ਕਾਰਨ 1 ਦੀ ਮੌਤ ਅਤੇ 5 ਦੀ ਹਾਲਤ ਖਰਾਬ

by mediateam

ਓਨਟਾਰੀਓ , 9 ਮਈ ( ਰਣਜੀਤ ਕੌਰ ):  

ਮਿਲਟਨ ਵਿਚ ਮੈਪਲ ਹਰਸਟ ਕੋਰੈਕਸ਼ਨਲ ਕੰਪਲੈਕਸ ਦੀ ਹਾਲਟਨ ਰੀਜਨਲ ਪੁਲਿਸ ਨੇ ਕਿਹਾ ਕਿ ਸ਼ਕ਼ੀ ਗੈਰ ਕਾਨੂੰਨੀ ਡਰੱਗ ਓਵਰਡੋਜ਼ ਦੇ ਕਾਰਨ ਇਕ ਕੈਦੀ ਦੀ ਮੌਤ ਹੋ ਗਈ ਅਤੇ ਬਾਕੀ 5 ਹਸਪਤਾਲ ਵਿਚ ਦਾਖਲ ਹਨ ,ਪੁਲਿਸ ਨੇ ਮੀਡੀਆ ਨੂੰ ਦਸਿਆ ਕਿ ਮਾਰਟਿਨ ਸਟਰੀਟ ਵਿਚ ਤਕਰੀਬਨ ਸ਼ਾਮੀ 5.50 ਵਜੇ ਐਮਰਜੈਂਸੀ ਕਰਿਊ ਨੂੰ ਜੇਲ ਵਿਚ ਬੁਲਾਇਆ ਗਿਆ ਸੀ , ਹਾਲਟਨ ਰਿਜਨ ਦੇ ਪੈਰਾ ਮੈਡੀਕਲ ਸੇਵਾਵਾਂ ਦੇ ਬੁਲਾਰੇ ਨੇ ਕਿਹਾ ਕਿ 6 ਕੈਦੀਆਂ ਨੂੰ ਮਿਲਟਨ ਦੇ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਇਕ ਦੀ ਮੌਤ ਹੋ ਗਈ ਅਤੇ ਬਾਕੀ 5 ਖਤਰੇ ਤੋਂ ਬਾਹਰ ਹਨ , ਪੁਲਿਸ ਨੇ ਦਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।


ਓਨਟਾਰੀਓ ਦੇ ਸੋਲਿਸਟਰ ਜਨਰਲ ਮੰਤਰਾਲੇ ਦੇ ਬੁਲਾਰੇ ਐਂਡਰੀਊ ਮੋਰੀਸਨ ਨੇ ਆਪਣੇ ਬਿਆਨ ਵਿਚ ਦਸਿਆ ਕਿ ਜੇਲ ਕਰਮਚਾਰੀਆ ਨੂੰ ਜਦੋਂ ਪਤਾ ਚਲਿਆ ਕਿ ਕੈਦੀ ਮੈਡੀਕਲ ਸਮਸਿਆ ਵਿਚ ਹਨ ਤਾਂ ਓਨਾ ਵਲੋਂ ਫ਼ਰਸਟ ਏਡ ਦਿੱਤੀ ਗਈ ਅਤੇ ਹਸਪਤਾਲ ਪਹੁੰਚਾਇਆ ਗਿਆ , ਚੀਫ ਕੋਰੇਨਰ ਦਾ ਆਫਿਸ ਮੌਤ ਦੀ ਜਾਂਚ ਕਰ ਰਿਹਾ ਹੈ ਤਾਂ ਕਿ ਮੌਤ ਦਾ ਕੀ ਕਾਰਨ ਸੀ ਅਤੇ ਮੌਤ ਕਿਸ ਤਰਾ ਹੋਈ ਇਸ ਦਾ ਪਤਾ ਲਗਾਇਆ ਜਾ ਸਕੇ।

ਮੋਰੀਸਨ ਨੇ ਕਿਹਾ ਜੇਕਰ ਕੋਰੇਨਰ ਦੀ ਜਾਂਚ ਵਿਚ ਇਹ ਸਾਹਮਣੇ ਆਉਂਦਾ ਹੈ ਕਿ ਮੌਤ ਕੁਦਰਤੀ ਕਾਰਨਾਂ ਕਰਕੇ ਨਹੀਂ ਹੋਈ ਤਾਂ ਲਾਜ਼ਮੀ ਪੜਤਾਲ ਕੀਤੀ ਜਾਵੇਗੀ ਤਾਂ ਕਿ ਹਾਲਤਾਂ ਦੀ ਜਾਂਚ ਕੀਤੀ ਜਾ ਸਕੇ ,ਮੰਤਰਾਲਾ ਇਕ ਅੰਦਰੂਨੀ ਜਾਂਚ ਕਰ ਰਿਹਾਂ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਮ੍ਰਿਤਕਾ ਦੀ ਸੰਭਾਲ ਅਤੇ ਹਿਰਾਸਤ ਲਈ ਮੰਤਰਾਲੇ ਦੀਆ ਨੀਤੀਆਂ ਅਤੇ ਵਿਧੀਆ ਅਪਣਾਈਆਂ ਗਈਆਂ ਸੀ ਜਾ ਨਹੀਂ , ਇਸ ਤੋਂ ਇਲਾਵਾ ਲੋਕਲ ਪੁਲਿਸ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਕਿ  ਇਹ ਪਤਾ ਲਗਾਇਆ ਜਾ ਸਕੇ ਕਿ ਮੌਤ ਦਾ ਕਾਰਨ ਕ੍ਰਿਮਿਨਲ ਐਕਟੀਵਿਟੀ ਤਾਂ ਨਹੀਂ ਸੀ।