ਕੋਰੋਨਾ ਵਾਇਰਸ ਦੇ 11,499 ਨਵੇਂ ਮਾਮਲੇ, 255 ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਭਾਰਤ ਵਿੱਚ ਕੋਰੋਨਾ ਵਾਇਰਸ ਦੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ 11 ਹਜ਼ਾਰ 499 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 23 ਹਜ਼ਾਰ 598 ਮਰੀਜ਼ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਇਸ ਦੌਰਾਨ 255 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਦੇਸ਼ ਭਰ ਵਿੱਚ ਨਵੇਂ ਮਾਮਲਿਆਂ ਦੀ ਗਿਣਤੀ 4 ਕਰੋੜ 29 ਲੱਖ 5 ਹਜ਼ਾਰ 844 ਹੋ ਗਈ ਹੈ। ਜਦੋਂ ਕਿ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤਕ 4,22,70,482 ਮਰੀਜ਼ ਠੀਕ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਕੈਨੇਡਾ 'ਚ 3,277,094 ਨਵੇਂ ਮਾਮਲੇ ਸਾਮਣੇ ਆਏ ਹੈ ਅਤੇ ਹੁਣ ਤੱਕ 36,474 ਲੋਕਾਂ ਦੀਆਂ ਮੌਤਾਂ ਹੋਇਆ ਹਨ।