ਦੇਸ਼ ’ਚ Corona ਦੇ 11973 ਨਵੇਂ ਮਾਮਲੇ ਤੇ Punjab ’ਚ ਤਿੰਨ ਮੌਤਾਂ

by jaskamal

ਨਿਊਜ਼ ਡੈਸਕ: ਭਾਰਤ 'ਚ ਇੱਕ ਦਿਨ 'ਚ ਕੋਵਿਡ-19 ਦੇ 11793 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 4,34,18,839 ਹੋ ਗਈ ਹੈ। ਬੀਤੇ ਚੌਵੀ ਘੰਟਿਆਂ ਦੌਰਾਨ ਵਾਇਰਸ ਕਾਰਨ 27 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਭਾਰਤ 'ਚ ਮਰਨ ਵਾਲਿਆਂ ਦੀ ਗਿਣਤੀ 5,25,047 ਹੋ ਗਈ ਹੈ। ਬੀਤੇ ਚੌਵੀ ਘੰਟਿਆਂ ਦੌਰਾਨ ਕੇਰਲ 'ਚ 13, ਮਹਾਰਾਸ਼ਟਰ 'ਚ ਪੰਜ, ਦਿੱਲੀ ਤੇ ਪੰਜਾਬ 'ਚ ਤਿੰਨ-ਤਿੰਨ ਤੇ ਮੱਧ ਪ੍ਰਦੇਸ਼, ਮਿਜ਼ੋਰਮ ਤੇ ਉੱਤਰਾਖੰਡ 'ਚ ਇੱਕ-ਇੱਕ ਮੌਤ ਹੋਈ ਹੈ।