ਭਿਆਨਕ ਸੜਕ ਹਾਦਸਾ ,14 ਲੋਕਾਂ ਦੀ ਹੋਈ ਮੌਕੇ ਤੇ ਮੌਤ

ਭਿਆਨਕ ਸੜਕ ਹਾਦਸਾ ,14 ਲੋਕਾਂ ਦੀ ਹੋਈ ਮੌਕੇ ਤੇ ਮੌਤ

SHARE ON

ਉੱਤਰ ਪ੍ਰਦੇਸ਼ (ਐਨ .ਆਰ .ਆਈ ਮੀਡਿਆ) : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ।ਇਹ ਸਾਰਾ ਮਾਮਲਾ ਮਾਣਿਕਪੁਰ ਥਾਣੇ ਦਾ ਹੈ, ਜਿਥੇ ਵਿਆਹ ਤੋਂ ਵਾਪਸ ਆ ਰਹੇ ਬੋਲੇਰੋ ਬੇਕਾਬੂ ਹੋ ਕੇ ਟਰੱਕ ਵਿੱਚ ਵੱਜ ਗਈ। ਵੀਰਵਾਰ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ, 14 ਬੈਰਾਤੀਆਂ ਦੀ ਮੌਤ ਹੋ ਗਈ।

ਸਾਰੇ ਬਾਰਾਤੀ ਸ਼ੇਖਪੁਰ ਪਿੰਡ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਇਸ ਹਾਦਸੇ ਦਾ ਸ਼ਿਕਾਰ ਹੋਏ 14 ਲੋਕਾਂ ਵਿਚੋਂ 7 ਬੱਚੇ ਵੀ ਸ਼ਾਮਲ ਸਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੋਲੇਰੋ ਕਾਰ ਨੂੰ ਇੱਕ ਗੈਸ ਕਟਰ ਨਾਲ ਕੱਟ ਦਿੱਤਾ ਅਤੇ ਸਾਰੇ 14 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ।ਇਸ ਘਟਨਾ ‘ਤੇ ਦੁੱਖ ਜ਼ਾਹਰ ਕਰਦੇ ਹੋਏ ਸੀਐਮ ਯੋਗੀ ਨੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਲਈ ਨਿਰਦੇਸ਼ ਦਿੱਤੇ ਹਨ।