ਬਰਮੁੱਲਾ ‘ਚ 15 ਚਿਕਨ ਸ਼ੋਪਜ਼ ਸੀਲ

by mediateam

ਬਾਰਾਮੂਲਾ (ਆਫਤਾਬ ਅਹਿਮਦ )- ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮਟਨ / ਚਿਕਨ ਅਤੇ ਹੋਰ ਜਰੂਰੀ ਵਸਤਾਂ ਲਈ ਸਰਕਾਰੀ ਨੋਟੀਫਿਕੇਟ ਰੇਟਾਂ ਦੀ ਪੂਰਤੀ / ਸਟਾਕ ਦੀ ਸਥਿਤੀ ਦੀ ਜਾਂਚ ਕਰਨ ਲਈ, ਸਹਾਇਕ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸ਼ੇਖ ਤਾਰਿਕ ਅਹਿਮਦ ਦੀ ਅਗਵਾਈ ਵਾਲੀ ਇਕ ਟੀਮ ਨੇ ਬਾਰਾਮੂਲਾ ਦਾ ਦੌਰਾ ਕੀਤਾ ਅਤੇ ਮਟਨ/ ਚਿਕਨ ਦੀਆਂ ਪ੍ਰਚੂਨ ਦੁਕਾਨਾਂ ਦਾ ਨਿਰੀਖਣ ਕੀਤਾ।

ਟੀਮ ਨੇ ਨਿਰੀਖਣ ਦੌਰਾਨ, ਚਿਕਨ ਦੀਆਂ 15 ਦੁਕਾਨਾਂ ਨੂੰ ਸਰਕਾਰੀ ਨੋਟੀਫਾਈਡ ਰੇਟਾਂ ਦੀ ਉਲੰਘਣਾ ਕਰਨ ਤੇ ਸੀਲ ਕੀਤਾ। ਓਥੇ ਹੀ ਮਟਨ / ਚਿਕਨ ਦੁਕਾਨ ਦੇ ਡੀਲਰਾਂ ਨੂੰ ਸਰਕਾਰੀ ਤੋਂ ਮਨਜ਼ੂਰ ਰੇਟਾਂ ਤੋਂ ਵਾਧ ਚਾਰਜ ਨਾ ਕਰਨ ਦੀ ਚੇਤਾਵਨੀ ਦਿੱਤੀ। ਇਸਦੇ ਨਾਲ ਹੀ ਮਟਨ / ਚਿਕਨ ਡੀਲਰਾਂ ਨੂੰ ਦੁਕਾਨਾਂ 'ਤੇ ਰੇਟ ਸੂਚੀਆਂ ਲਗਾਉਣ ਦਾ ਵੀ ਆਦੇਸ਼ ਦਿੱਤਾ। ਟੀਮ ਨੇ ਇਹ ਵੀ ਚੇਤਾਵਨੀ ਦਿਤੀ ਕਿ ਵਧੇਰੇ ਚਾਰਜਿੰਗ / ਘੱਟ ਤੋਲਣ ਸੰਬੰਧੀ ਸ਼ਿਕਾਇਤ ਆਉਣ ਤੇ ਸਬੰਧਤ ਦੁਕਾਨਦਾਰ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਏਗੀ ਅਤੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ।