ਬਾਂਦਰ ਦੇ ਅੰਤਿਮ ਸੰਸਕਾਰ ਮੌਕੇ ਹੋਇਆ 1500 ਲੋਕਾਂ ਦਾ ਇਕੱਠ! ਵੀਡੀਓ ਦੇਖ ਰਿਹ ਜਾਓਗੇ ਹੈਰਾਨ…

by jaskamal

ਨਿਊਜ਼ ਡੈਸਕ (ਜਸਕਮਲ) : ਮੱਧ ਪ੍ਰਦੇਸ਼ ਦੇ ਇਕ ਪਿੰਡ 'ਚ ਇਕ ਬਾਂਦਰ ਦੇ ਅੰਤਿਮ ਸੰਸਕਾਰ ਲਈ ਲਗਪਗ 1,500 ਦੀ ਭੀੜ ਇਕੱਠੀ ਹੋਣ ਤੋਂ ਬਾਅਦ ਕੋਵਿਡ ਪ੍ਰੋਟੋਕੋਲ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਦੇ ਦੋਸ਼ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦਰਅਸਲ ਇਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦਿਖਾਇਆ ਜਾ ਰਿਹਾ ਹੈ ਕਿ ਅੰਤਿਮ ਸੰਸਕਾਰ, ਜਿਸ 'ਚ ਭਜਨ ਗਾਏ ਜਾ ਰਹੇ ਹਨ ਜਦੋਂ ਲੋਕ ਸਸਕਾਰ ਵਾਲੀ ਥਾਂ 'ਤੇ ਬਾਂਦਰ ਲੈ ਕੇ ਜਾਂਦੇ ਹਨ। ਬਾਂਦਰ ਦੀ ਮੌਤ ਤੋਂ ਦੁਖੀ ਰਾਜਗੜ੍ਹ ਜ਼ਿਲ੍ਹੇ ਦੇ ਪਿੰਡ ਦਲੂਪੁਰਾ ਦੇ ਵਾਸੀਆਂ ਨੇ ਅੰਤਿਮ ਸੰਸਕਾਰ ਕੀਤਾ। ਹਰੀ ਸਿੰਘ ਨਾਂ ਦੇ ਨੌਜਵਾਨ ਨੇ ਵੀ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਸਿਰ ਵੀ ਮੁੰਨਵਾਇਆ। ਬਾਂਦਰ ਪਾਲਤੂ ਨਹੀਂ ਸੀ, ਪਰ ਅਕਸਰ ਪਿੰਡ ਆਉਂਦਾ ਸੀ। ਦੇਸ਼ ਦੇ ਕਈ ਹਿੱਸਿਆਂ 'ਚ, ਬਾਂਦਰਾਂ ਨੂੰ ਭਗਵਾਨ ਹਨੂੰਮਾਨ ਨਾਲ ਉਨ੍ਹਾਂ ਦੇ ਸਬੰਧ ਲਈ ਪਵਿੱਤਰ ਮੰਨਿਆ ਜਾਂਦਾ ਹੈ।

https://twitter.com/Anurag_Dwary/status/1480784475063681024?ref_src=twsrc%5Etfw%7Ctwcamp%5Etweetembed%7Ctwterm%5E1480784475063681024%7Ctwgr%5E%7Ctwcon%5Es1_&ref_url=https%3A%2F%2Fwww.ndtv.com%2Findia-news%2F1-500-attend-monkeys-funeral-feast-in-madhya-pradesh-amid-covid-spike-2701482