ਅਮਰੀਕਾ ‘ਚ 18 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਨਿਊਜਰਸੀ 'ਚ ਇੱਕ ਭਾਰਤੀ ਵਿਦਿਆਰਥੀ ਦੀ ਤਲਾਅ ਵਿੱਚ ਡੁੱਬਣ ਨਾਲ ਮੌਤ ਹੋ ਗਈ। ਕੁਝ ਬੱਚਿਆਂ ਦੀ ਫੁੱਟਬਾਲ ਗੇਂਦ ਤਲਾਅ 'ਚ ਚਲੀ ਗਈ ਸੀ, ਜਿਸ ਨੂੰ ਕੱਢਣ ਲਈ ਵਿਦਿਆਰਥੀ ਉਸ 'ਚ ਉਤਰਿਆ ਸੀ। ਕੇਰਲ ਦੇ ਨਿਰਾਨਾਮ ਦਾ ਰਹਿਣ ਵਾਲਾ ਹਾਈ ਸਕੂਲ ਦਾ ਵਿਦਿਆਰਥੀ ਕਲਿੰਟਨ ਜੀ ਅਜੀਤ ਨਿਊ ਮਿਲਫੋਰਡ ਦੇ ਹਾਰਡਕੈਸਲ ਤਲਾਅ ਵਿਚ ਫੁੱਟਬਾਲ ਗੇਂਦ ਲੈਣ ਲਈ ਉਤਰਿਆ, ਉਦੋਂ ਉਹ ਅਚਾਨਕ ਡੁੱਬ ਗਿਆ।

ਪੁਲਿਸ ਨੇ ਦੱਸਿਆ ਕਿ ਕੋਈ ਵਿਅਕਤੀ ਤਲਾਅ 'ਚ ਤੈਰਾਕੀ ਲਈ ਗਿਆ ਸੀ ਤੇ ਵਾਪਸ ਨਹੀਂ ਆਇਆ। ਇਸ ਦੇ ਤਿੰਨ ਘੰਟੇ ਦੇ ਅੰਦਰ ਅਜੀਤ ਦੀ ਲਾਸ਼ ਬਰਾਮਦ ਕਰ ਲਈ ਗਈ।ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਅਜੀਤ ਡੂੰਘੇ ਪਾਣੀ ਵਿੱਚ ਚਲਾ ਗਿਆ ਸੀ।