ਚਿੱਟੇ ਦੀ ਓਵਰ ਡੋਜ਼ ਨਾਲ 19 ਸਾਲ ਨੌਜਵਾਨ ਦੀ ਮੌਤ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਦੇ ਅੰਬੇਡਕਰ ਨਗਰ ’ਚ ਇਕ ਨੌਜਵਾਨ ਦੀ ਲਾਸ਼ ਲਾਵਾਰਿਸ ਹਾਲਤ 'ਚ ਮਿਲੀ ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਜਾਂਚ ਤੋਂ ਬਾਅਦ ਲੜਕੇ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਮਰ 19 ਸਾਲ ਵਾਸੀ ਪਿੰਡ ਪੱਕਾ ਵਜੋਂ ਹੋਈ।

ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁਕੀ ਹੈ 'ਤੇ ਉਸਦੀ ਮਾਤਾ ਮਲੇਸ਼ੀਆ ’ਚ ਰੋਜ਼ਗਾਰ ਕਰਨ ਗਈ ਹੋਈ ਹੈ 'ਤੇ ਮ੍ਰਿਤਕ ਆਪਣੇ ਨਾਨਕੇ ਪਿੰਡ ’ਚ ਹੀ ਰਹਿ ਰਿਹਾ ਸੀ।

ਮ੍ਰਿਤਕ ਦੇ ਮਾਮੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਸੁਰਜੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ ਜੋ ਰਾਤ ਸਮੇਂ ਆਪਣੇ ਦੋਸਤਾਂ ਨਾਲ ਪਿੰਡੋਂ ਸ਼ਹਿਰ ਆਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀ ਮੌਕੇ ’ਤੇ ਆਏ ਤਾਂ ਇਸ ਦੀ ਮੌਤ ਹੋ ਚੁੱਕੀ ਸੀ।