1947 ਦੇ ਵਿਛੜੇ ਭਰਾਵਾਂ ਦੀ 73 ਸਾਲ ਬਾਅਦ ਹੋਈ ਮੁਲਾਕਾਤ

by jaskamal

ਨਿਊਜ਼ ਡੈਸਕ :ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਖੁੱਲ੍ਹੇ ਦਰਸ਼ਨ ਦੀਦਾਰੇ ਲਾਂਘੇ ਰਸਤੇ ਪਿਛਲੇ ਸਾਲ ਮਿਲੇ ਦੋ ਵਿਛੜੇ ਭਰਾ ਦਾ ਮੇਲ ਹੋਣ ਤੋਂ ਬਾਅਦ ਭਾਰਤ ਰਹਿੰਦੇ ਭਰਾ ਆਪਣੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ।।

ਦੱਸਣਯੋਗ ਹੈ ਕਿ ਹਬੀਬ ਉਰਫ ਸਿੱਕਾ ਖ਼ਾਨ ਦੂਸਰਾ ਭਰਾ ਜੋ ਪਾਕਿਸਤਾਨ ਵਿਖੇ ਰਹਿੰਦੇ ਸਦੀਕ ਤੇ ਹੋਰ ਬਾਕੀ ਭਰਾ ਤੇ ਪਰਿਵਾਰਕ ਮੈਂਬਰ ਪਾਕਿਸਤਾਨ ਵਿਖੇ ਰਹਿੰਦੇ ਸਨ ਜਿਨ੍ਹਾਂ ਨੂੰ 1947 ਦੀ ਵੰਡ ਤੋਂ ਬਾਅਦ ਹਬੀਬ ਉਰਫ ਸਿੱਕਾ ਖ਼ਾਨ ਮਿਲਨ ਲਈ ਪਿਛਲੇ ਦਿਨ ਹੀ ਭਾਰਤ ਤੋਂ ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਰਸਤੇ ਗਏ ਸਨ। ਫੈਸਲਾਬਾਦ ਵਿਖੇ ਆਪਣੇ ਵਿਛੜੇ ਪਰਿਵਾਰ ਨਾਲ ਕੁਝ ਦਿਨ ਬਿਤਾਏ ਤੇ ਉੱਥੇ ਹੀ ਭਾਰਤੀ ਭਰਾ ਹਬੀਬ ਉਰਫ ਸਿੱਕਾ ਖਾਨ ਨੇ ਪਾਕਿਸਤਾਨ ਸਥਿਤ ਪਾਕਿਸਤਾਨੀ ਦੂਤਘਰ ਦੇ ਕੋਲੋਂ ਪਾਕਿਸਤਾਨ ਰਹਿੰਦੇ ਆਪਣੇ ਭਰਾ ਦਾ ਵੀਜ਼ਾ ਨਾਲ ਲੈ ਕੇ ਜਾਣ ਲਈ ਭਾਰਤ ਵਾਸਤੇ ਮੰਗਿਆ ਸੀ।