ਬਾਰਿਸ਼ ‘ਚ ਕੰਧ ਡਿਗਣ ਨਾਲ 2 ਬੱਚਿਆਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਵਿੱਖੇ ਤੇਜ਼ ਬਾਰਿਸ਼ ਕਾਰਨ ਇਕ ਕੰਧ ਸੂਤੇ ਪਰਵਾਸੀ ਪਰਿਵਾਰ ਤੇ ਡਿੱਗਣ ਨਾਲ 5 ਸਾਲ ਤੇ ਢਾਈ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੜਕ ਕਿਨਾਰੇ ਝੋਪੜੀ 'ਚ 8 ਲੋਕ ਸੁਤੇ ਸੀ ਤੇ ਇਕ ਕੰਧ ਅਚਾਨਕ ਉਨ੍ਹਾਂ ਉਤੇ ਡਿੱਗ ਗਈ। ਇਸ ਹਾਦਸੇ 'ਚ ਮੌਕੇ ਤੇ ਹੀ 2 ਬੱਚਿਆਂ ਦੀ ਮੌਤ ਹੋ ਗਈ ਬਾਕੀ ਪਰਿਵਾਰਿਕ ਮੈਬਰ ਜਖ਼ਮੀ ਹੋ ਗਏ ਹਨ ।

ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਿਲ ਕਰਵਾਇਆ ਗਿਆ ਹੈ। ਲੋਕਾਂ ਨੇ ਇਕੱਠੇ ਹੋ ਕੇ ਮਲਬੇ ਹੇਠਾਂ ਦੱਬੇ ਪਰਿਵਾਰ ਨੂੰ ਬਾਹਰ ਨਿਕਲੀਆਂ ਜਿਨ੍ਹਾਂ ਤੋਂ ਬੱਚਿਆਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪਰਵਾਸੀ ਪਿੱਛਲੇ 3 ਮਹੀਨਿਆਂ ਤੋਂ ਇੱਥੇ ਹੀ ਰਹਿੰਦੇ ਸੀ ਪੀੜਤ ਪਰਿਵਾਰ ਨੇ ਪ੍ਰਸ਼ਾਸ਼ਨ ਤੋਂ ਮਦਦ ਦੀ ਗੁਹਾਰ ਲਗਾਈ ਹੈ।