ਟੋਰਾਂਟੋ – ਸਕਾਰਬੌਰੋ ਦੇ ਲਾਂਗ ਟਰਮ ਕੇਅਰ ਹੋਮ ਵਿੱਚ ਕੋਰੋਨਾ ਨਾਲ 29 ਮੌਤਾਂ

by vikramsehajpal

ਟੋਰਾਂਟੋ (ਐਨ.ਆਰ.ਆਈ.ਮੀਡਿਆ) : ਮਹਾਮਾਰੀ ਰੋਕਣ ਦੀ ਕੋਸ਼ਿਸ਼ ਦੇ ਬਾਵਜੂਦ ਇੱਥੇ ਸਕਾਰਬੌਰੋ ਦੇ ਲਾਂਗ ਟਰਮ ਕੇਅਰ ਹੋਮ ਵਿੱਚ 29 ਵਿਅਕਤੀਆਂ ਦੀ ਮੌਤ ਹੋ ਗਈ। ਕੈਨੇਡੀ ਲੌਜ ਲੌਂਗ ਟਰਮ ਕੇਅਰ ਹੋਮ ਦੇ 92 ਰੈਜ਼ੀਡੈਂਟਸ ਕੋਵਿਡ-19 ਵਾਇਰਸ ਲਈ ਪਾਜ਼ੀਟਿਵ ਆਏ। ਇਹ ਆਊਟਬ੍ਰੇਕ 2 ਅਕਤੂਬਰ ਨੂੰ ਸ਼ੁਰੂ ਹੋਇਆ।

ਦੱਸ ਦਈਏ ਕੀ ਕੈਨੇਡੀ ਰੋਡ ਤੇ ਐਲਸਮੇਅਰ ਰੋਡ ਨੇੜੇ ਇਸ ਹੋਮ ਨੂੰ ਆਪਰੇਟ ਕਰਨ ਵਾਲੇ ਰਵੇਰਾ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਇਸ ਸਮੇਂ ਇਸ ਹੋਮ ਵਿੱਚ 30 ਐਕਟਿਵ ਕੇਸ ਹਨ ਤੇ 32 ਰੈਜ਼ੀਡੈਂਟਸ ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਹਨ। ਓਥੇ ਹੀ ਹੈਲਥ ਅਧਿਕਾਰੀਆਂ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਫੈਸਿਲਿਟੀ ਦੇ 35 ਸਟਾਫ ਮੈਂਬਰ ਵੀ ਆਊਟਬ੍ਰੇਕ ਸ਼ੁਰੂ ਹੋਣ ਤੋਂ ਬਾਅਦ ਤੋਂ ਪਾਜ਼ੀਟਿਵ ਆ ਚੁੱਕੇ ਹਨ।

ਇਨ੍ਹਾਂ ਵਿੱਚੋਂ 17 ਰਿਕਵਰ ਹੋ ਚੁੱਕੇ ਹਨ ਜਦਕਿ 18 ਹੋਮ ਆਈਸੋਲੇਸ਼ਨ ਵਿੱਚ ਹਨ। ਉਸੇ ਦਿਨ ਜਾਰੀ ਕੀਤੇ ਗਏ ਬਿਆਨ ਵਿੱਚ ਰਵੇਰਾ ਨੇ ਆਖਿਆ ਕਿ ਉਨ੍ਹਾਂ ਦੇ ਟੋਰਾਂਟੋ ਸਥਿਤ ਇੱਕ ਹੋਰ ਹੋਮ ਵਿੱਚ ਵੀ ਆਊਟਬ੍ਰੇਕ ਹੋਇਆ ਹੈ| 15 ਅਕਤੂਬਰ ਨੂੰ ਸ਼ੁਰੂ ਹੋਏ ਆਊਟਬ੍ਰੇਕ ਵਿੱਚ ਮੇਨ ਸਟਰੀਟ ਟੈਰੇਸ ਲਾਂਗ ਟਰਮ ਕੇਅਰ ਹੋਮ ਦੇ 7 ਰੈਜ਼ੀਡੈਂਟਸ ਮਾਰੇ ਜਾ ਚੁੱਕੇ ਹਨ। ਇਹ ਹੋਮ ਟੋਰਾਂਟੋ ਦੇ ਪੂਰਬੀ ਸਿਰੇ ਉੱਤੇ ਕਿੰਗਸਟਨ ਰੋਡ ਦੇ ਉੱਤਰ ਵੱਲ ਮੇਨ ਸਟਰੀਟ ਉੱਤੇ ਸਥਿਤ ਹੈ।

ਆਊਟਬ੍ਰੇਕ ਹੋਣ ਤੋਂ ਬਾਅਦ ਇੱਥੋਂ ਦੇ 86 ਰੈਜ਼ੀਡੈਂਟਸ ਪਾਜ਼ੀਟਿਵ ਪਾਏ ਗਏ ਜਿਨ੍ਹਾਂ ਵਿੱਚੋਂ 32 ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ। ਸਿਹਤ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਫੈਸਿਲਿਟੀ ਦੇ 15 ਸਟਾਫ ਮੈਂਬਰ ਵੀ ਪਾਜ਼ੀਟਿਵ ਆਏ ਹਨ। ਇਨ੍ਹਾਂ ਵਿੱਚ 12 ਠੀਕ ਹੋ ਚੁੱਕੇ ਹਨ ਤੇ ਤਿੰਨ ਅਜੇ ਸੈਲਫ ਆਈਸੋਲੇਸ਼ਨ ਕਾਰਨ ਆਪਣੇ ਘਰਾਂ ਵਿੱਚ ਹਨ।