ਖ਼ਰਾਬ ਖਾਣਾ ਖਾ ਕੇ ਬਿਹਾਰ ਦਿਵਸ ਸਮਾਗਮ ’ਚ ਸ਼ਾਮਲ 300 ਬੱਚੇ ਬਿਮਾਰ, 12 ਬੱਚੇ ਹਸਪਤਾਲ ’ਚ ਦਾਖ਼ਲ

by jaskamal

ਨਿਊਜ਼ ਡੈਸਕ : ਬਿਹਾਰ ਦਿਵਸ ’ਤੇ ਪਟਨਾ ਦੇ ਗਾਂਧੀ ਮੈਦਾਨ ’ਚ ਕਰਵਾਏ ਗਏ ਤਿੰਨ ਦਿਨਾ ਸਮਾਗਮ ਦੇ ਆਖ਼ਰੀ ਦਿਨ ਵੀਰਵਾਰ ਨੂੰ ਕਰੀਬ 300 ਬੱਚਿਆਂ ’ਚ ਕਮਜ਼ੋਰੀ, ਚੱਕਰ ਆਉਣ, ਸਿਰ ਤੇ ਸਰੀਰ ਦਰਦ, ਬੁਖਾਰ, ਉਲਟੀ ਤੇ ਦਸਤ ਦੀ ਸ਼ਿਕਾਇਤ ਤੋਂ ਬਾਅਦ ਹਫਡ਼ਾ-ਦਫਡ਼ੀ ਮਚ ਗਈ। ਬੁੱਧਵਾਰ ਸ਼ਾਮੀਂ ਕੁਝ ਬੱਚੇ ਬਿਮਾਰ ਹੋ ਗਏ। ਵੀਰਵਾਰ ਨੂੰ ਇਹ ਗਿਣਤੀ ਵੱਧ ਗਈ।

ਗਾਂਧੀ ਮੈਦਾਨ ’ਚ ਬਣੇ ਅਸਥਾਈ ਹਸਪਤਾਲ ’ਚ 157 ਬੱਚਿਆਂ ਜੀ ਰਜਿਸਟ੍ਰੇਸ਼ਨ ਕਰ ਕੇ ਇਲਾਜ ਕੀਤਾ ਗਿਆ। ਭੀਡ਼ ਵਧਣ ਤੋਂ ਬਾਅਦ ਅਧਿਕਾਰੀਆਂ ਨੇ ਰਜਿਸਟ੍ਰੇਸ਼ਨ ਰੱਦ ਕਰ ਕੇ ਸਿੱਧਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਗੰਭੀਰ ਬੱਚਿਆਂ ਨੂੰ 16 ਐਂਬੂਲੈਂਸ ਰਾਹੀਂ ਪੀਐੱਮਸੀਐੱਚ ਭੇਜਿਆ ਗਿਆ। ਦੇਰ ਸ਼ਾਮ ਤਕ ਪੀਐੱਮਸੀਐੱਚ ਦੀ ਮੁੱਖ ਐਮਰਜੈਂਸੀ ’ਚ ਇਕ ਹੋਰ ਸ਼ਿਸ਼ੂ ਰੋਗ ’ਚ 11 ਬੱਚੇ ਦਾਖ਼ਲ ਸਨ। ਉੱਧਰ, 17 ਬੱਚਿਆਂ ਨੂੰ ਸ਼ਿਸ਼ੂ ਰੋਗ ਦੀ ਓਪੀਡੀ ’ਚੋਂ ਇਲਾਜ ਕਰਵਾ ਕੇ ਵਾਪਸ ਗਾਂਧੀ ਮੈਦਾਨ ਆਰਾਮ ਕਰਨ ਲਈ ਭੇਜ ਦਿੱਤਾ ਗਿਆ। ਸਮਾਗਮ ’ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 1215 ਬੱਚੇ ਆਏ ਹਨ।