4 ਹਥਿਆਰਬੰਦ ਲੋਕਾਂ ਵਲੋਂ ਕੁੜੀ ਨੂੰ ਅਗਵਾ ਕਰਨ ਦੀ ਕੌਸ਼ਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਸ਼ਹਿਰ ਕੁੜੀਆਂਵਾਲਾ 'ਚ ਰਿਕਸ਼ਾ ’ਤੇ ਜਾ ਰਹੀ ਮਾਂ-ਬੇਟੀ ਵਿਚੋਂ ਬੇਟੀ ਨੂੰ ਚਾਰ ਹਥਿਆਰਬੰਦ ਲੋਕਾਂ ਨੇ ਅਗਵਾ ਕਰਨ ਦੀ ਅਸਫਲ ਕੌਸ਼ਿਸ ਕੀਤੀ। ਅਗਵਾ ਕਰਨ ’ਚ ਅਸਫ਼ਲ ਰਹਿਣ ’ਤੇ ਕੁੜੀ ਦੇ ਕੱਪੜੇ ਪਾੜ ਕੇ ਉਸ ਨੂੰ ਨੰਗੀ ਹਾਲਤ 'ਚ ਬਾਜ਼ਾਰ ’ਚ ਭੱਜਣ ’ਤੇ ਮਜ਼ਬੂਰ ਕਰ ਦਿੱਤਾ।

ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਆਪਣੀ ਕੁੜੀ ਨਾਲ ਰਿਕਸ਼ਾ ’ਤੇ ਮਦੀਨਾਬਾਦ ਤੋਂ ਫੈਜਲ ਚੌਂਕ ਜਾ ਰਹੀ ਸੀ। ਰਸਤੇ 'ਚ ਦੋਸ਼ੀ ਇਮਰਾਨ ਸ਼ਾਹ ਆਪਣੇ ਦੋ ਸਾਥੀਆਂ ਨਾਲ ਕਾਰ ’ਤੇ ਆਏ ਤੇ ਸਾਡਾ ਰਿਕਸ਼ਾ ਰੋਕ ਕੇ ਮੇਰੀ ਕੁੜੀ ਨੂੰ ਅਗਵਾ ਕਰਨ ਦੀ ਕੌਸ਼ਿਸ਼ ਕੀਤੀ। ਦੋਸ਼ੀਆਂ ਨੇ ਅਸਫਲ ਹੋਣ ਤੇ ਉਸ ਦੀ ਕੁੜੀ ਦੇ ਸਾਰੇ ਪਾਏ ਕੱਪੜੇ ਪਾੜ ਦਿੱਤੇ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।