ਖੇਤੀ ਕਰਨ ਗਏ ਕਿਸਾਨ ਤੋਂ 5 ਕਰੋੜ ਦੀ ਹੈਰੋਇਨ ਬਰਾਮਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਵਿਖੇ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਕਿਸਾਨ ਨੂੰ 5 ਕਰੋੜ ਦੀ ਹੈਰੋਇਨ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਬੀ. ਓ. ਪੀ. ਹਰਦੋਰਤਨਾ ਦੇ ਇਲਾਕੇ 'ਚ ਦਿਲਬਾਗ ਸਿੰਘ ਨਾਂ ਦਾ ਕਿਸਾਨ ਫੈਂਸਿੰਗ ਦੇ ਪਾਰ ਖੇਤੀ ਕਰਨ ਗਿਆ ਸੀ। ਦਿਲਬਾਗ ਕੋਲ ਕੰਡਿਆਲੀ ਤਾਰ ਦੇ ਪਾਰ 3 ਕਨਾਲ ਜ਼ਮੀਨ ਹੈ 'ਤੇ ਉਹ ਟਰੈਕਟਰ 'ਤੇ 2 ਟਰਾਲੀਆਂ ਲੈ ਕੇ ਖੇਤੀ ਕਰਨ ਗਿਆ ਸੀ।

ਦਿਲਬਾਗ ਸਿੰਘ ਨਾਂ ਦੇ ਕਿਸਾਨ ਵਲੋਂ ਖੇਤੀ ਕਰਦੇ ਸਮੇਂ ਕੁਝ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਕਿਸਾਨ ਗਾਰਡ (ਬੀ. ਐੱਸ. ਐੱਫ. ਜਵਾਨ, ਜੋ ਕਿਸਾਨਾਂ ਨਾਲ ਫੈਂਸਿੰਗ ਦੇ ਪਾਰ ਜਾਂਦੇ ਨੇ ਦੇਖ ਲਿਆ। ਤਲਾਸ਼ੀ ਲੈਣ ’ਤੇ ਦਿਲਬਾਗ ਸਿੰਘ ਦੇ ਕਬਜ਼ੇ ’ਚੋਂ ਇਕ ਭੂਰੇ ਰੰਗ ਦਾ ਲਿਫਾਫਾ ਮਿਲਿਆ, ਜਿਸ ’ਚ ਇਕ ਕਿਲੋ ਹੈਰੋਇਨ ਫੜੀ ਗਈ।