5 ਸਾਲਾ ਧੀ ਦਾ ਕਲਯੁੱਗੀ ਮਾਂ ਨੇ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਿਸ਼ਤਿਆਂ ਨੂੰ ਤਾਰਤਾਰ ਕਾਰਨ ਵਾਲਾ ਮਾਮਲਾ ਸਾਮਣੇ ਆਇਆ ਹੈ। ਜਿਥੇ ਇਕ ਮਾਂ ਨੇ ਹੀ ਆਪਣੀ ਧੀ ਦਾ ਕਤਲ ਕਰ ਦਿੱਤਾ ਹੈ। ਇਟਲੀ 'ਚ 5 ਸਾਲ ਦੀ ਮਾਸੂਮ ਧੀ ਨੂੰ ਇਸ ਕਾਰਨ ਮੌਤ ਮਿਲੀ ਕਿਉਂਕਿ ਉਹ ਆਪਣੇ ਪਿਤਾ ਨੂੰ ਜ਼ਿਆਦਾ ਪਸੰਦ ਕਰਦੀ ਸੀ।

ਪੁਲਿਸ ਦੀ ਪੁੱਛ-ਪੜਤਾਲ ਦੌਰਾਨ ਮਰਤੀਨਾ ਨੇ ਮੰਨਿਆ ਕਿ ਉਸ ਨੇ ਖੁਦ ਹੀ ਆਪਣੀ ਧੀ ਨੂੰ ਇਸ ਕਾਰਨ ਮਾਰਿਆ ਕਿਉਂਕਿ ਉਹ ਆਪਣੇ ਪਿਤਾ ਨਾਲ ਮਿਲ ਕੇ ਖੁਸ਼ ਸੀ, ਜਦੋਂ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿੰਦਾ ਹੈ, ਜਿਹੜਾ ਕਿ ਮਰਤੀਨਾ ਕੋਲ ਬਰਦਾਸ਼ਤ ਨਹੀਂ ਸੀ ਹੋ ਰਿਹਾ।

ਇਕ ਦਿਨ ਗੁੱਸੇ 'ਚ ਉਸ ਨੇ ਆਪਣੀ ਬੇਟੀ ਨੂੰ ਚਾਕੂ ਨਾਲ ਮਾਰ ਦਿੱਤਾ ਤੇ ਲਾਸ਼ ਨੂੰ ਖੇਤਾਂ ਵਿੱਚ ਦੱਬ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।