ਰੋਡਵੇਜ਼ ਦੇ ਬੇੜੇ ‘ਚ ਆਈਆਂ 58 ਨਵੀਂਆਂ ਬੱਸਾਂ, CM ਚੰਨੀ ਵੱਲੋਂ ਵਿਦਿਆਰਥੀਆਂ ਲਈ ਵੀ ਇਹ ਨਵਾਂ ਐਲਾਨ…

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਕ ਹੋਰ ਐਲਾਨ ਕੀਤਾ ਹੈ। ਸੀਐੱਮ ਚੰਨੀ ਨੇ ਸੂਬੇ ਦੇ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸੇਵਾ ਦੇਣ ਦਾ ਐਲਾਨ ਕੀਤਾ ਹੈ। ਪੰਜਾਬ 'ਚ ਔਰਤਾਂ ਲਈ ਪਹਿਲਾਂ ਹੀ ਬੱਸ ਸੇਵਾ ਮੁਫ਼ਤ ਹੈ। ਸੀਐੱਮ ਨੇ ਅੱਜ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਬੇੜੇ 'ਚ 58 ਨਵੀਂਆਂ ਬੱਸਾਂ ਸ਼ਾਮਲ ਹੋਈਆਂ ਹਨ। ਸੀਐੱਮ ਚੰਨੀ ਨੇ ਖੁਦ ਬੱਸ ਚਲਾ ਕੇ ਨਵੀਂਆਂ ਬੱਸਾਂ ਨੂੰ ਰਵਾਨਾ ਕੀਤਾ ਹੈ।

ਉਨ੍ਹਾਂ ਦੇ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਲ ਸਨ। ਪੰਜਾਬ ਸਰਕਾਰ ਨੇ ਅੱਜ ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਦੇ ਬੇੜੇ 'ਚ 58 ਬੱਸਾਂ ਸ਼ਾਮਲ ਕਰ ਦਿੱਤੀਆਂ। ਇਨ੍ਹਾਂ ਤਿੰਨੋਂ ਸਰਕਾਰੀ ਤੇ ਅਰਧ ਸਰਕਾਰੀ ਕੰਪਨੀਆਂ 'ਚ 842 ਬੱਸਾਂ ਨੂੰ ਸ਼ਾਮਲ ਕੀਤਾ ਜਾਣਾ ਹੈ, ਜਿਸਦੀ ਸ਼ੁਰੂਤ ਅੱਜ ਮੁਖ ਮੰਤਰੀ ਚਰਨਜੀਤ ਚੰਨੀ ਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਬੱਸਾਂ ਚਲਾ ਕੇ ਬੱਸਾਂ ਨੂੰ ਰਵਾਨਾ ਕੀਤਾ ਹੈ। ਇਸ ਮੌਕੇ 'ਤੇ ਮੁਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਿਰਫ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਗਈ ਸੀ, ਪਰ ਅੱਜ ਤੋਂ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਹ ਸਹੂਲਤ ਪ੍ਰਦਾਨ ਕੀਤੀ ਜਾਵੇਗੀ, ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਕਾਲਜ ਦੂਰ ਹੋਣ ਖੁਣੋ ਛੱਡਣੀ ਨਾ ਪਵੇ।

https://twitter.com/RajaBrar_INC/status/1476083236769972228?ref_src=twsrc%5Etfw%7Ctwcamp%5Etweetembed%7Ctwterm%5E1476083236769972228%7Ctwgr%5E%7Ctwcon%5Es1_&ref_url=https%3A%2F%2Fwww.jagran.com%2Fpunjab%2Fchandigarh-big-announcement-of-punjab-government-bus-service-free-for-students-22335389.html