AAP ਸੰਸਦ ਮੈਂਬਰ ਭਗਵੰਤ ਮਾਨ ਇਕ ਵਾਰੀ ਵਿਵਾਦਾਂ ‘ਚ

by mediateam

ਚੰਡੀਗੜ : ਸੰਸਦ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਮਨੁੱਖ ਨਾਲ ਕਰਨ 'ਤੇ 'ਆਪ' ਸੰਸਦ ਮੈਂਬਰ ਭਗਵੰਤ ਮਾਨ ਇਕ ਵਾਰੀ ਵਿਵਾਦਾਂ 'ਚ ਘਿਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਭਗਵੰਤ ਮਾਨ ਦੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮਾਨ ਨੂੰ ਤੁਰੰਤ ਮਾਫ਼ੀ ਮੰਗਣ ਲਈ ਕਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਨੇ ਕਿਹਾ ਕਿ ਸਿੱਖਾਂ ਦੇ 300 ਸਾਲ ਦੇ ਇਤਿਹਾਸ 'ਚ ਸਿਰਫ਼ ਦੋ ਹੀ ਆਗੂ ਹੋਏ ਹਨ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਰਦਾਰ ਭਗਤ ਸਿੰਘ। ਉਨ੍ਹਾਂ ਕਿਹਾ ਕਿ ਇਸ ਬਿਆਨ ਨੇ ਪੂਰੀ ਦੁਨੀਆ 'ਚ ਰਹਿ ਰਹੇ ਸਿੱਖੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੂੰ ਇਸ ਨਾਲ ਡੂੰਘੀ ਸੱਟ ਵੱਜੀ ਹੈ ਕਿ ਮਾਨ ਨੇ ਬੜੀ ਲਾਪਰਵਾਹੀ ਨਾਲ ਗੁਰੂ ਸਾਹਿਬਾਨ ਦੀ ਤੁਲਨਾ ਇਕ ਮਨੁੱਖ ਨਾਲ ਕਰ ਦਿੱਤੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਵੀ ਕੀਤਾ। 

ਉਨ੍ਹਾਂ ਲਿਖਿਆ- '10-10 ਲੱਖ ਰੁਪਏ ਸੂਟ ਪਹਿਨ ਕੇ ਫ਼ਕੀਰੀ ਨਹੀਂ ਹੁੰਦੀ...ਪਿਛਲੇ 300 ਸਾਲ 'ਚ ਸਿਰਫ਼ ਦੋ ਆਗੂ ਪੈਦਾ ਹੋਏ ਹਨ...ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਗਤਵ ਸਿੰਘ ਜੀ...ਜਿਨ੍ਹਾਂ ਚੋਣ ਨਹੀਂ ਇਨਸਾਫ਼ ਦੀਆਂ ਲੜਾਈਆਂ ਲੜੀਆਂ ਸਨ...। ਗਰੇਵਾਲ ਨੇ ਕਿਹਾ ਕਿ ਮਾਨ ਬਾਕੀ ਮਹਾਨ ਸ਼ਹੀਦਾਂ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸੁਖਦੇਵ, ਰਾਜਗੁਰੂ ਆਦਿ ਦਾ ਅਪਮਾਨ ਨਹੀਂ ਕਰ ਸਕਦੇ।ਅਕਾਲੀ ਆਗੂ ਨੇ ਮਾਨ ਨੂੰ ਤੁਰੰਤ ਸਿੱਖਾਂ, ਪੰਜਾਬੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ। 

ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਅਸੀਂ ਪ੍ਰਦਰਸ਼ਨ ਕਰਕੇ ਮਾਫ਼ੀ ਮੰਗਵਾਉਣ ਲਈ ਮਜਬੂਰ ਹੋਵਾਂਗੇ। ਉੱਥੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਫ਼ਿਲਹਾਲ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਮਾਮਲਾ ਧਿਆਨ ਵਿਚ ਆਉਣ 'ਤੇ ਕਾਰਵਾਈ ਲਈ ਵਿਚਾਰ ਕੀਤਾ ਜਾਵੇਗਾ। 

More News

NRI Post
..
NRI Post
..
NRI Post
..