ਪਹਿਲੀ ਵਾਰ ਇਨਸਾਨ ‘ਚ ਧੜਕੇਗਾ ਸੂਰ ਦਾ ਦਿਲ! ਡਾਕਟਰਾਂ ਨੇ ਰਚਿਆ ਇਤਿਹਾਸ

by jaskamal

ਨਿਊਜ਼ ਡੈਸਕ (ਜਸਕਮਲ) : ਵਿਗਿਆਨ ਦੀਆਂ ਖੋਜਾਂ ਨੇ ਮਨੁੱਖ ਨੂੰ ਹਮੇਸ਼ਾ ਹੈਰਾਨ ਕਰ ਦਿੱਤਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਅਸਲ 'ਚ ਅਮਰੀਕਾ ਵਿਖੇ ਇਕ ਵਿਅਕਤੀ ਦੇ ਸੂਰ ਦਾ ਦਿਲ ਟਰਾਂਸਪਲਾਂਟ ਕੀਤਾ ਗਿਆ ਹੈ ਤੇ ਉਹ ਤੰਦਰੁਸਤ ਹੈ। ਯੂਐੱਸ ਸਰਜਨਾਂ ਨੇ ਇਕ 57 ਸਾਲਾ ਵਿਅਕਤੀ 'ਚ ਇਕ ਜੈਨੇਟਿਕ ਤੌਰ 'ਤੇ ਸੂਰ ਦਾ ਦਿਲ ਸਫਲਤਾਪੂਰਵਕ ਲਾਇਆ ਹੈ।

ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਕਲ ਸਕੂਲ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ‘ਇਤਿਹਾਸਕ’ 'ਟਰਾਂਸਪਲਾਂਟ ਸ਼ੁੱਕਰਵਾਰ ਨੂੰ ਕੀਤਾ ਗਿਆ। ਹਾਲਾਂਕਿ ਇਸ ਟਰਾਂਸਪਲਾਂਟ ਤੋਂ ਬਾਅਦ ਵੀ ਮਰੀਜ਼ ਦੀ ਬੀਮਾਰੀ ਦਾ ਇਲਾਜ ਫਿਲਹਾਲ ਤੈਅ ਨਹੀਂ ਹੈ ਪਰ ਇਸ ਸਰਜਰੀ ਨੂੰ ਜਾਨਵਰਾਂ ਤੋਂ ਇਨਸਾਨਾਂ 'ਚ ਟ੍ਰਾਂਸਪਲਾਂਟ ਕਰਨ ਸਬੰਧੀ ਇਕ ਮੀਲ ਪੱਥਰ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਹੈ।

ਮਰੀਜ਼ ਡੇਵਿਡ ਬੇਨੇਟ ਨੂੰ ਮਨੁੱਖੀ ਅੰਗ ਟ੍ਰਾਂਸਪਲਾਂਟ ਲਈ ਅਯੋਗ ਮੰਨਿਆ ਗਿਆ ਸੀ। ਡਾਕਟਰ ਅਕਸਰ ਇਹ ਫੈਸਲਾ ਉਦੋਂ ਲੈਂਦੇ ਹਨ, ਜਦੋਂ ਅੰਗ ਦਾਨ ਪ੍ਰਾਪਤ ਕਰਨ ਦੇ ਇਛੁੱਕ ਮਰੀਜ਼ ਦੀ ਸਿਹਤ ਬਹੁਤ ਮਾੜੀ ਹੁੰਦੀ ਹੈ।