26 ਜਨਵਰੀ ਨੂੰ ਲਾਲ ਕਿਲ੍ਹੇ ਤੇ ਇੰਡੀਆ ਗੇਟ ‘ਤੇ ਹੋਵੇਗਾ ਅੱਤਵਾਦੀ ਹਮਲਾ! ਇੰਟੈਲੀਜੈਂਸ ਬਿਊਰੋ ਨੇ ਜਤਾਇਆ ਖਦਸ਼ਾ…

by jaskamal

ਨਿਊਜ਼ ਡੈਸਕ (ਜਸਕਮਲ) : 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ 'ਚ ਲਾਲ ਕਿਲ੍ਹੇ ਤੇ ਇੰਡੀਆ ਗੇਟ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਸ਼ੱਕ ਦੀ ਇਨਪੁਟ ਦਿੱਤੀ ਹੈ। ਇਸ ਸਬੰਧੀ ਗਣਤੰਤਰ ਦਿਵਸ ਮੌਕੇ ਅੱਤਵਾਦੀ ਸਿਆਸੀ ਆਗੂਆਂ ਸਮੇਤ ਕੁਝ ਵੀਆਈਪੀਜ਼ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇੰਟੈਲੀਜੈਂਸ ਬਿਊਰੋ ਮੁਤਾਬਕ, ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟੀਸ ਗਣਤੰਤਰ ਦਿਵਸ ਮੌਕੇ ਅੱਤਵਾਦੀ ਹਮਲਾ ਕਰਨ ਦੀ ਤਾਕ 'ਚ ਹਨ। ਇਹ ਸੰਗਠਨ ਕਾਰ 'ਚ ਵਿਸਫੋਟਕ ਰੱਖ ਕੇ ਇੰਡੀਆ ਗੇਟ ਤੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਹਮਲਾ ਕਰ ਸਕਦੇ ਹਨ।

ਇੰਟੈਲੀਜੈਂਸ ਬਿਊਰੋ ਦਾ ਦਾਅਵਾ ਹੈ ਕਿ ਅੱਤਵਾਦੀ ਪਾਕਿਸਤਾਨ ਤੋਂ ਵਿਸਫੋਟਕ ਭਾਰਤ ਲਿਆ ਚੁੱਕੇ ਹਨ। ਗਾਜ਼ੀਪੁਰ ਮੰਡੀ 'ਚ ਮਿਲੀ ਆਈਈਡੀ ਉਸ ਦਾ ਹੀ ਹਿੱਸਾ ਸੀ, ਜਿਸ ਤਰ੍ਹਾਂ ਜੰਮੂ ਏਅਰਪੋਰਟ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਉਸੇ ਤਰ੍ਹਾਂ ਅੱਤਵਾਦੀ ਡਰੋਨ ਨਾਲ ਵੀ ਹਮਲਾ ਕਰ ਸਕਦੇ ਹਨ। ਦਿੱਲੀ ਪੁਲਿਸ ਨੇ ਰਾਜਧਾਨੀ ਨੂੰ 20 ਜਨਵਰੀ ਤੋਂ ਐਂਟੀ ਡਰੋਨ ਖੇਤਰ ਐਲਾਨ ਦਿੱਤਾ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਦਿੱਲੀ 'ਚ ਐਂਟੀ ਡਰੋਨ ਵਿਵਸਥਾ 15 ਫਰਵਰੀ ਤਕ ਲਾਗੂ ਰਹੇਗੀ।