ਪੰਜਾਬ ‘ਚ ਦੂਜੇ ਪੜਾਅ ‘ਤੇ ਹੋਵੇਗਾ 1 ਮਾਰਚ ਤੋਂ ਕੋਰੋਨਾ ਟੀਕਾਕਰਨ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਦੇਸ਼ ਭਰ ਜੇ ਬਾਕੀ ਵਿਸ਼ਿਆਂ ਦੇ ਨਾਲ ਪੰਜਾਬ ਵਿੱਚ ਵੀ ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਮੁੜ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ।

ਕਿਸ ਉਮਰ ਦੇ ਲੋਕਾਂ ਨੂੰ ਲੱਗੇਗਾ ਦੂਜੇ ਪੜਾਅ ਦਾ ਟੀਕਾ
1 ਮਾਰਚ ਤੋਂ 60 ਸਾਲ ਤੋਂ ਵਧੇਰੀ ਉਮਰ ਵਾਲੇ 45 ਸਾਲ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾਣਾ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈ ਹੈ।

ਸਰਕਾਰੀ ਹਸਪਤਾਲ ਵਿੱਚ ਟੀਕਾਕਰਨ ਦੀ ਕੀਮਤ ਕੀ ਹੈ।
ਕੇਂਦਰ ਸਰਕਾਰ ਮੁਤਾਬਕ ਕਰੀਬ 10 ਹਜ਼ਾਰ ਸਰਕਾਰੀ ਟੀਕਾਕਰਨ ਕੇਂਦਰਾਂ ਉੱਤੇ ਵੈਕਸੀਨ ਮੁਫਤ ਦਿੱਤੀ ਜਾਵੇਗੀ। 10 ਹਜ਼ਾਰ ਸਰਕਾਰੀ ਕੇਂਦਰਾਂ ਅਤੇ 20 ਹਜ਼ਾਰ ਨਿੱਜੀ ਸਿਹਤ ਸੈਂਟਰਾਂ ਵਿੱਚ ਕੋਰੋਨਾ ਦਾ ਟੀਕਾਕਰਨ ਹੋਵੇਗਾ।

ਵੈਕਸੀਨ ਲਈ ਪੰਜੀਕਰਨ
ਕੋਰੋਨਾ ਵੈਕਸੀਨ ਦੇ ਦੂਜੇ ਪੜਾਅ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਜਿਸ ਦੇ ਤਹਿਤ ਲੋਕ ਆਪਣੇ ਆਪ ਨੂੰ ਵੱਧ ਤੋਂ ਵੱਧ ਰਜਿਸਟਰ ਕਰਵਾਉਣਾ।

ਕਿਥੇ ਹੋਵੇਗਾ ਪੰਜੀਕਰਨ
ਫੇਸ ਦੋ ਦੇ ਤਹਿਤ ਲਾਭਪਾਤਰੀ ਆਪਣੇ ਆਪ ਨੂੰ ਕੋਵਿਨ ਐਪ ਵਿਚ ਰਜਿਸਟਰ ਕਰਵਾਉਣਗੇ ਜਿਸ ਦੀ ਸੋਮਵਾਰ ਤੋਂ ਸ਼ੁਰੂਆਤ ਹੋ ਜਾਵੇਗੀ। ਨਵੀਂ ਕੋਵਿਡ ਐਪ ਵਿੱਚ ਜੀਪੀਐਸ ਦੀ ਸੁਵਿਧਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੈਂਟਰ ਅਤੇ ਮਿਤੀ ਬਾਰੇ ਦੱਸਿਆ ਜਾਵੇਗਾ। ਇਸ ਦੇ ਨਾਲ ਹੋਰ ਵੀ ਐਪ ਨੂੰ ਜੋੜਿਆ ਗਿਆ ਹੈ ਜਿਸ ਵਿੱਚ ਆਰੋਗਿਆ ਸੇਤੂ ਐਪ ਵੀ ਸ਼ਾਮਲ ਹੈ।

ਰਜਿਸਟ੍ਰੇਸ਼ਨ ਕਰਨ ਦਾ ਢੰਗ
-ਸਭ ਤੋਂ ਪਹਿਲਾਂ ਕੋਵਿਨ ਐਪ cowin.gov.in ਉੱਤੇ ਜਾ ਕੇ ਆਪਣਾ ਮੋਬਾਇਲ ਨੰਬਰ ਅਤੇ ਆਧਾਰ ਕਾਰਡ ਨੰਬਰ ਪਾਉਣਾ ਪਵੇਗਾ। ਇਸ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਇੱਕ ਵਨ ਟਾਈਮ ਪਾਸਵਰਡ ਮਿਲੇਗਾ ਜਿਸ ਨਾਲ ਅਕਾਊਂਟ ਬਣੇਗਾ। ਇਸ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਰਜਿਸਟਰਡ ਕਰ ਸਕਦੇ ਹੋ। ਰਜਿਸਟ੍ਰੇਸ਼ਨ ਤੋਂ ਬਾਅਦ ਜੋ ਸਮਾਂ, ਤਾਰੀਖ ਅਤੇ ਸੈਂਟਰ ਦੱਸੇਗਾ ਉੱਥੇ ਜਾ ਕੇ ਟੀਕਾਕਰਨ ਲੱਗੇਗਾ।

ਟੀਕਾ ਕਰਨ ਨੂੰ ਲੈ ਕੇ ਡੀਸੀ ਦੀ ਅਪੀਲ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾ ਕੇ ਕੋਰੋਨਾ ਦਾ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸਿਰਫ਼ 50 ਫ਼ੀਸਦੀ ਲੋਕਾਂ ਲਈ ਟੀਕਾਕਰਨ ਕਰਵਾਇਆ ਸੀ ਇਸ ਲਈ ਕਿ ਇਸ ਵਾਰ ਇਹ ਮੌਕਾ ਹੱਥੋਂ ਨਾ ਜਾਣ ਦੇਣ।