ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਨਿਊਜ਼ੀਲੈਂਡ ਦੇ ਆਕਲੈਂਡ ‘ਚ ਲਗਾ ਲਾਕਡਾਊਨ

by vikramsehajpal

ਵੈਲਿੰਗਟਨ (ਦੇਵ ਇੰਦਰਜੀਤ) : ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਦੀ PM ਸਿੰਡਾ ਅਰਡਨ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ 'ਚ ਮੁੜ ਲਾਕਡਾਊਨ ਲਗਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਐਤਵਾਰ ਤੋਂ ਸੱਤ ਦਿਨਾ ਲਈ ਲਾਕਡਾਊਨ ਲਗਾ ਦਿੱਤਾ ਜਾਵੇਗਾ। ਉਨ੍ਹਾਂ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਆਕਲੈਂਡ 'ਚ ਲਾਕਡਾਊਨ ਤੋਂ ਇਲਾਵਾ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਨੂੰ ਲੈਵਲ 2 ਪਾਬੰਦੀਆਂ 'ਚ ਰੱਖਿਆ ਜਾਵੇਗਾ ਜੋ ਜਨਤਕ ਸਮਾਗਮਾਂ ਨੂੰ ਸੀਮਤ ਕਰਦੇ ਹਨ ਸਮੇਤ ਕੁਝ ਹੋਰ। ਤੁਹਾਨੂੰ ਦੱਸ ਦੇਈਏ ਕਿ ਫਰਵਰੀ ਦੇ ਮੱਧ 'ਚ, ਆਕਲੈਂਡ 'ਚ ਤਿੰਨ ਦਿਨਾਂ ਦਾ ਲਾਕਡਾਊਨ ਪਹਿਲਾਂ ਹੀ ਲੱਗ ਚੁੱਕਾ ਹੈ।