ਸਪੇਨ ਭੇਜਣ ਦੇ ਬਹਾਨੇ ਲਗਾਇਆ 13 ਲੱਖ ਦਾ ਚੂਨਾ

by vikramsehajpal

ਜਲੰਧਰ (ਦੇਵ ਇੰਦਰਜੀਤ) : ਕਾਰ ਡੀਲਰ ਨੂੰ ਸਪੇਨ ਭੇਜ ਕੇ ਉਥੇ ਉਸ ਦਾ ਕਾਰੋਬਾਰ ਸੈਟਲ ਕਰਨ ਦਾ ਝਾਂਸਾ ਦੇ ਕੇ ਇੱਕ ਮੁਲਜ਼ਮ ਨੇ 13 ਲੱਖ ਰੁਪਏ ਦਾ ਚੂਨਾ ਲਗਾਇਆ। ਠੱਗੀ ਦੀ ਪੋਲ ਖੁਲ੍ਹੀ ਤਾਂ ਮੁਲਜ਼ਮ ਨੇ ਕਿਹਾ ਕਿ ਉਸ ਨੂੰ ਠੱਗੀ ਕਰਨੀ ਸੀ ਤਾਂ ਉਸ ਨੇ ਕਰ ਲਈ, ਹੁਣ ਉਹ ਅਪਣੇ ਪੈਸੇ ਭੁੱਲ ਜਾਵੇ। ਜੇਕਰ ਉਸ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਤਾਂ ਪਰਵਾਰ ਦਾ ਅੰਜਾਮ ਬੁਰਾ ਹੋਵੇਗਾ। ਕਾਰ ਡੀਲਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਬਸਤੀ ਬਾਵਾ ਖੇਲ ਦੇ ਕ੍ਰਿਸ਼ਣਾ ਨਗਰ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਦਰਸ਼ ਨਗਰ ਵਿਚ ਡੀਸੈਂਟ ਮੋਟਰਸ ਦੇਨਾਂ ਤੋਂ ਗੱਡੀਆਂ ਦੀ ਖਰੀਦੋ ਫਰੋਖਤ ਦਾ ਕੰਮ ਕਰਦਾ ਹੈ। ਪੰਜ ਸਾਲ ਪਹਿਲਾਂ ਕਪੂਰਥਲਾ ਦੇ ਪਿੰਡ ਔਜਲਾ ਦਾ ਜਗਤਾਰ ਸਿੰਘ ਉਸ ਨੂੰ ਵਿਨੋਦ ਜ਼ਰੀਏ ਮਿਲਿਆ। ਉਹ ਉਸ ਦੀ ਦੁਕਾਨ ਵਿਚ ਆਇਆ ਅਤੇ ਉਸ ਨੂੰ ਵਿਦੇਸ਼ ਵਿਚ ਸੈਟਲ ਕਰਾਉਣ ਦੇ ਸਪਨੇ ਦਿਖਾਉਣ ਲੱਗਾ।

ਜਗਤਾਰ ਨੇ ਉਸ ਨੂੰ ਕਿਹਾ ਕਿ ਉਹ ਯੂਰਪ ਵਿਚ ਲੋਕਾਂ ਨੂੰ ਸੈਟਲ ਕਰਾਉਂਦਾ ਹੈ। ਉਸ ਨੂੰ ਵੀ ਸਪੇਨ ਦਾ ਪਰਮਾਨੈਂਟ ਰੈਜ਼ੀਡੈਂਸ ਵੀਜ਼ਾ ਲਗਵਾ ਦੇਵੇਗਾ। ਉਸ ਨੂੰ ਪਰਵਾਰ ਸਣੇ ਸਪੇਨ ਭੇਜ ਕੇ ਸੈਟਲ ਵੀ ਕਰਵਾ ਦੇਵੇਗਾ। ਇਸ ਦੇ ਲਈ 18 ਲੱਖ ਰੁਪਏ ਲੱਗਣਗੇ। ਜਗਤਾਰ ਨੇ ਉਸ ਕੋਲੋਂ 13 ਲੱਖ ਰੁਪਏ ਲੈ ਲਏ। ਪਰ ਵੀਜ਼ਾ ਨਹੀਂ ਲਗਵਾਇਆ। ਜਦ ਉਹ ਜਗਤਾਰ ਨੂੰ ਮਿਲਿਆ ਤਾਂ ਉਸ ਨੇ ਧਮਕਾਇਆ। ਦੱਸ ਦਈਏ ਕੀ ਇਸ ਬਾਰੇ ਵਿਚ ਉਨ੍ਹਾਂ ਦਾ ਥਾਣੇ ਵਿਚ ਸਮਝੌਤਾ ਵੀ ਹੋਇਆ ਸੀ। ਲੇਕਿਨ ਉਸ ਦੇ ਬਾਵਜੂਦ ਜਗਤਾਰ ਨੇ ਪੈਸੇ ਨਹੀਂ ਮੋੜੇ।