5 ਸਾਲ ਬਾਅਦ ਇਕੋ ਸਮੇ ਹੋਣਗੇ 5100 ਸ਼੍ਰੀ ਦੁਰਗਾ ਸਤੁਤੀ ਦੇ ਪਾਠ, ਧਾਰਮਕ ਰੰਗਤ ਵਿੱਚ ਰੰਗਿਆ ਸ਼ਹਿਰ

by vikramsehajpal

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਰਾਜੇ ਮਹਾਰਿਆਂ ਦਾ ਸ਼ਹਿਰ ਕਪੂਰਥਲਾ ਇਸ ਸਮੇ ਧਾਰਮਕ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ। ਸ਼ਹਿਰ ਵਿਚ ਹਰ ਪਾਸੇ ਧਾਰਮਕ ਗੁਣਗਾਣ ਹੋ ਰਿਹਾ ਹੈ। ਸ਼ਹਿਰ ਦੇ ਸਤਨਰਾਇਣ ਮੰਦਰ ਤੋ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਲ ਜਾਂਦੇ ਹਰ ਰਸਤੇ ਤੇ ਧਾਰਮਕ ਰੰਗਤ ਚੜ੍ਹੀ ਹੋਈ ਹੈ। ਥਾਂ ਥਾਂ ਤੇ ਰੰਗ ਬਰੰਗੀਆਂ ਲਾਈਟਾਂ, ਸਜਾਵਟ ਕੀਤੀਆਂ ਸਾਫ ਸੁਥਰੀਆਂ ਸੜਕਾਂ, ਸੜਕਾਂ ਦੀ ਸਫਾਈ ਕਰਦੇ ਸਿਆਸਤਦਾਨ ਨਜ਼ਰ ਆ ਰਹੇ ਹਨ।

ਮੌਕੇ ਹੈ ਕਪੂਰਥਲਾ ਵਿਚ ਪੰਜ ਸਾਲ ਬਾਅਦ ਕਰਵਾਏ ਜਾ ਰਹੇ 5100 ਦੁਰਗਾ ਸਤੁਤੀ ਦੇ ਪਾਠਾਂ ਦੇ ਅਯੋਜਨ ਦਾ। ਸਨਾਤਨ ਧਰਮ ਦੇ ਇਸ ਵੱਡੇ ਅਯੋਜਨ ਨੂੰ ਲੈ ਕੇ ਸ਼ਹਿਰ ਵਿਚ ਕਈ ਦਿਨਾਂ ਤੋ ਤਿਆਰੀਆਂ ਚੱਲ ਰਹੀਆਂ ਸਨ। ਮਾਂ ਵੈਸ਼ਨੂੰ ਦੇਵੀ, ਮਾਂ ਮਹਾਂਕਾਲੀ, ਮਾਂ ਕਾਂਗੜਾ ਦੇਵੀ, ਮਾਂ ਬਗਲਾਮੁੱਖੀ, ਮਾਂ ਮਨਸਾ ਦੇਵੀ, ਮਾਂ ਸ਼ੀਤਲਾ ਦੇਵੀ, ਮਾਂ ਚੁਮੰਡਾ ਦੇਵੀ, ਮਾਂ ਨੈਣਾ ਦੇਵੀ, ਮਾਂ ਜਵਾਲਾਮੁੱਖੀ ਦੀਆਂ ਪਵਿੱਤਰ ਜੋਤਾਂ ਨੂੰ ਸਥਾਨਕ ਸਤਨਰਾਇਣ ਮੰਦਰ ਵਿਚ ਸਥਾਪਿਤ ਕੀਤਾ ਗਿਆ ਸੀ ਅਤੇ ਮਾਂ ਚਿੰਤਪੁਰਨੀ ਦੀ ਪਵਿੱਤਰ ਜੋਤ ਪਹਿਲਾ ਤੋ ਹੀ ਇਥੇ ਸਥਾਪਤ ਸੀ।

28 ਫਰਵਰੀ ਨੂੰ ਹੋ ਰਹੇ ਇਸ ਅਯੋਜਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਅਯੋਜਕ ਕਮੇਟੀ ਦੇ ਆਗੂ ਨਰੇਸ਼ ਗੋਸਵਾਮੀ, ਰਾਜੇਸ਼ ਸੂਰੀ ਤੇ ਹੋਰਨਾਂ ਨੇ ਦੱਸਿਆ ਕਿ ਸਟੇਡੀਅਮ ਵਿਚ ਬਣਾਏ ਗਏ ਵਾਟਰਪਰੂਪ ਪੰਡਾਲ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਅਤੇ ਵੱਖ ਵੱਖ ਫੁੱਲਾਂ ਨਾਲ ਮਹਿਕਾਇਆ ਗਿਆ ਹੈ। ਸੰਗਤਾਂ ਦੀ ਐਟਰੀ ਵਾਸਤੇ ਤਮਾਮ ਪ੍ਰਬੰਧ ਕੀਤੇ ਗਏ ਹਨ। ਅਪਾਹਜ ਵਿਅਕਤੀਆਂ ਲਈ ਖਾਸ ਰਸਤਾ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੰਦਿਰ ਕਮੇਟੀ ਵਲੋ ਲੋਕਾ ਦੀ ਮੰਗ ਨੂੰ ਦੇਖਦੇ ਹੋਏ ਇਸ ਵਾਰ ਹੁਣ ਤੱਕ ਸ਼੍ਰੀ ਦੁਰਗਾ ਪਾਠ ਕਰਨ ਲਈ 7000 ਦੇ ਕਰੀਬ ਕਾਰਡ ਵੰਡੇ ਗਏ ਹਨ।

ਮੰਦਿਰ ਕਮੇਟੀ ਦੇ ਆਗੂ ਨਰੇਸ਼ ਗੋਸਾਈ ਨੇ ਦੱਸਿਆ ਕਿ ਇਹ ਸ਼੍ਰੀ ਦੁਰਗਾ ਸਤੁਤੀ ਦੇ ਪਾਠ ਵਿਸ਼ਵ ਕਲਿਆਣ ਤੇ ਕਰੋਨਾ ਮਹਾਮਾਰੀ ਤੋ ਛੁਟਕਾਰਾ ਪਾਉਣ ਦੇ ਲਈ ਕਰਾਵਏ ਜਾ ਰਹੇ ਹਨ। ਜੋ ਮਾਤਾ ਦੇ ਆਸ਼ੀਰਵਾਦ ਨਾਲ ਇਹ ਸਭ ਠੀਕ ਹੋ ਸਕੇ। ਗੁਰੂ ਨਾਨਕ ਸਟੇਡੀਅਮ ਵਿਖੇ ਇਸ ਪੰਡਾਲ ਦੀ ਦਿਸ਼ ਦੇਖਣ ਯੋਗ ਹੋਵੇਗਾ। ਪੰਡਾਲ ਦੀ ਸਜਾਵਟ ਲਈ ਦਿਲੀ ਤੋ ਕਾਰੀਗਰ ਮੰਗਵਾਏ ਗਏ ਹਨ। ਉਹਨਾ ਨੇ ਦੱਸਿਆ ਕਿ ਸਜਾਵਟ ਲਈ ਕਰੀਬ 40 ਕੁਵੰਟਲ ਫੁਲ ਲਗ ਰਹੇ ਹਨ। ਅਤੇ ਕੁਲ ਫੁਲਾ ਦੀ ਗੱਲ ਕਰੀਏ ਤਾ 70 ਕੁਵੰਟਲ ਫੁਲ ਦੇ ਕਰੀਬ ਲਗ ਦੀ ਉਮੀਦ ਹੈ। ਨਰੇਸ਼ ਗੋਸਾਈ ਨੇ ਦੱਸਿਆ ਕਿ ਪਾਠ ਦੋਰਾਨ ਕਿਸੇ ਵੀ ਤਰਾ ਦੀ ਕੋਈ ਵੀ ਵੀਆਈਪੀ ੲੈਂਟਰੀ ਨਹੀ ਹੈ।

ਇਹ ਸ਼੍ਰੀ ਦੁਰਗਾ ਪਾਠ ਲਈ ਲੋਕਾ ਸਵੇਰ 7 ਵਜੇ ਤੋ ਪਹਿਲਾ ਪਹਿਲਾ ਆਉਣ ਦੀ ਅਤੇ ਅਪਣੀ ਅਪਣੀ ਜਗਹਾ ਦੇ ਬੈਠਣ ਦੀ ਅਪੀਲ ਵੀ ਕੀਤੀ ਹੈ। ਉਹਨਾ ਨੇ ਕਿਹਾ ਸਵੇਰੇ 6 ਵਜੇ ਸਤ ਨਰਾਇਣ ਮੰਦਿਰ ਤੋ ਨਵ ਜੋਤਾ ਦਾ ਸਰੂਪ ਗੁਰੁ ਨਾਨਕ ਸਟੇਡੀਅਮ ਲਈ ਸ਼ੋਭਾ ਯਾਤਰਾ ਦੇ ਰੂਪ ਵਿਚ ਰਵਾਨਾ ਕੀਤੀਆ ਜਾਣ ਗਈ। ਐਤਵਾਰ 28 ਫਰਵਰੀ ਨੂੰ ਸਵੇਰੇ 8 ਵਜੇ ਸ਼੍ਰੀ ਦੁਰਗਾ ਪਾਠ ਆਰੰਭ ਕੀਤੇ ਜਾਣਗੇ।

ਆਉਣ ਵਾਲੀ ਸੰਗਤਾ ਲਈ ਲੰਗਰ ਦਾ ਪੂਰਾ ਪ੍ਰਬੰਧ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਕੀਤਾ ਗਿਆ ਹੈ। ਉਹਨਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਅਪਣੇ ਅਪਣੇ ਮਾਸਕ ਅਤੇ ਸਨੈਟਾਜਰੀ ਨਾਲ ਲੈ ਕੇ ਆਉਣ ਅਤੇ ਇਕ ਦੁਜੇ ਤੋ ਦੂਰੀ ਬਣਾ ਕੇ ਰਖਣ। ਪ੍ਰਬੰਧਕਾਂ ਅਨੁਸਾਰ ਇਹ ਅਯੋਜਨ ਕਈ ਸਾਲਾਂ ਤੋ ਹੋ ਰਿਹਾ ਹੈ ਸਾਲ 1994 ਵਿਚ 1008 ਸ਼੍ਰੀ ਦੁਰਗਾ ਸਤੁਤੀ ਪਾਠ ਦੇ ਨਾਲ ਸ਼ੁਰੂ ਹੋਇਆ ਸੀ, ਜੋ ਵੱਧਦਾ ਹੋਇਆ ਸਾਲ 2000 ਵਿਚ 2100 ਸ਼੍ਰੀ ਦੁਰਗਾ ਸਤੁਤੀ ਪਾਠ, 2005 ਵਿਚ 3100 ਸ੍ਰੀ ਦੁਰਗਾ ਸਤੁਤੀ ਪਾਠ, 2011 ਵਿਚ 5100 ਸ਼੍ਰੀ ਦੁਰਗਾ ਸਤੁਤੀ ਪਾਠ, ਸਾਲ 2016 ਵਿਚ 5100 ਸ਼੍ਰੀ ਦੁਰਗਾ ਸਤੁਤੀ ਪਾਠ ਅਤੇ ਇਸ ਵਾਰ ਵੀ 28 ਫਰਵਰੀ 2021 ਨੂੰ ਵੀ 5100 ਸ਼੍ਰੀ ਦੁਰਗਾ ਸਤੁਤੀ ਪਾਠ ਕਰਵਾਏ ਜਾ ਰਹੇ ਹਨ।

ਇਸ ਦੌਰਾਨ 5100 ਸ੍ਰੀ ਦੁਰਗਾ ਸਤੁਤੀ ਪਾਠ ਰੱਖਣ ਸਬੰਧੀ ਪੁਖਤਾ ਪ੍ਰਬੰਧਾਂ ਅਤੇ ਕੋਵਿਡ ਦੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਕੇ ਮਹਾਂਮਾਰੀ ਤੋਂ ਬਚਾਅ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਚਾਬਾ , ਐਸ.ਡੀ.ਐਮ. ਕਪੂਰਥਲਾ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਮਾਗਮ ਦੇ ਪ੍ਰਬੰਧਕਾਂ ਸ੍ਰੀ ਸਨਾਤਨ ਧਰਮ ਸਭਾ , ਕਪੂਰਥਲਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਜਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਵਿਧਾਇਕ ਤੇ ਹੋਰ ਪ੍ਰਬੰਧਕਾਂ ਨਾਲ ਇਹ ਮੀਟਿੰਗ ਮਾਲ ਰੋਡ, ਨੇੜੇ ਡੀ.ਸੀ. ਚੌਂਕ ਵਿਖੇ ਕੀਤੀ ਗਈ, ਜਿੱਥੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਸ਼ਰਧਾਲੂਆਂ ਵਲੋਂ ਇਕ ਵੱਡੇ ਟਰੱਕ ਰਾਹੀਂ ਧੋਣ ਤੇ ਸੈਨੇਟਾਇਜ਼ ਕੀਤਾ ਜਾ ਰਿਹਾ ਸੀ। ਦੋਹਾਂ ਅਧਿਕਾਰੀਆਂ ਵਲੋਂ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ 28 ਫਰਵਰੀ ਨੂੰ ਹੋਣ ਨਾਲੇ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰੋਨਾ ਤੋਂ ਬਚਾਅ ਸਬੰਧੀ ਪ੍ਰਬੰਧਕਾਂ ਨਾਲ ਵਿਸਥਾਰਿਤ ਮੀਟਿੰਗ ਕੀਤੀ ਗਈ ਹੈ, ਜਿਸ ਤਹਿਤ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਗਲੀਆਂ ਨੂੰ ਸਵੈ ਚਲਿਤ ਸਪਰੇਅ ਪੰਪਾਂ ਰਾਹੀਂ ਸੈਨੇਟਾਇਜ਼ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤ ਲਈ 20 ਹਜ਼ਾਰ ਮਾਸਕਾਂ ਦਾ ਪ੍ਰਬੰਧ ਕੀਤਾ ਗਿਆ ਹੈ , ਤਾਂ ਜੋ ਬਿਨ੍ਹਾਂ ਮਾਸਕ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਸਕ ਦਿੱਤੇ ਜਾ ਸਕਣ।ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹ ਸ਼ੁੱਭ ਮੌਕੇ ਦਰਸ਼ਨ ਕਰਨ ਲਈ ਆਉਣ ਵੇਲੇ ਆਪਣੇ ਘਰ ਤੋਂ ਹੀ ਮਾਸਕ ਜ਼ਰੂਰ ਪਹਿਨਕੇ ਆਉਣ ਤਾਂ ਜੋ ਉਹ ਖੁਦ ਆਪਣੀ ਤੇ ਦੂਜਿਆਂ ਦੀ ਸਰੀਰਕ ਰੱਖਿਆ ਵਿਚ ਆਪਣਾ ਯੋਗਦਾਨ ਦੇ ਸਕਣ। ਉਨ੍ਹਾਂ ਕਿਹਾ ਕਿ ਮਾਸਕ ਤੋਂ ਬਗੈਰ ਆਉਣ ਵਾਲੇ ਸ਼ਰਧਾਲੂਆਂ ਨੂੰ ਦਾਖਲਾ ਗੇਟ ਉੱਪਰ ਮਾਸਕ ਦਿੱਤੇ ਜਾਣਗੇ।

ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤ 8 ਵੱਖ-ਵੱਖ ਗੇਟਾਂ ਤੋਂ ਦਾਖਲ ਹੋਵੇਗੀ , ਜਿੱਥੇ ਉਨ੍ਹਾਂ ਵਲੋਂ ਵਲੰਟੀਅਰਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਅਨੁਸ਼ਾਸ਼ਨ ਬਣਾਈ ਰੱਖਣ ਦੇ ਨਾਲ-ਨਾਲ ਸੰਗਤ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਸਟੇਡੀਅਮ ਅੰਦਰ ਮੁੱਖ ਦਾਖਲਾ ਕੇਵਲ ਇਕ ਗੇਟ ਰਾਹੀਂ ਹੀ ਹੋਵੇਗਾ।

ਉਨ੍ਹਾਂ ਦੱਸਿਆ ਕਿ ਗੇਟ ਤੋਂ ਦਾਖਲ ਹੋਣ ਵੇਲੇ ਹਰ ਸ਼ਰਧਾਲੂ ਨੂੰ ਸੈਨੇਟਾਇਜ਼ ਕੀਤਾ ਜਾਵੇਗਾ, ਜਿਸ ਲਈ ਸੈਨੇਟਾਇਜ਼ਰ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਗਤ ਦੇ ਬੈਠਣ ਵੇਲੇ ਆਪਸ ਵਿਚ 6 ਫੁੱਟ ਦੀ ਦੂਰੀ ਯਕੀਨੀ ਬਣਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਪ੍ਰਬੰਧਕਾਂ ਵਲੋਂ ਕੀਤੇ ਇੰਤਜ਼ਾਮਾਂ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਨਿਕਲਣ ਵੇਲੇ ਮਾਸਕ ਠੀਕ ਤਰੀਕੇ ਨਾਲ ਪਹਿਨਣ, ਆਪਸ ਵਿਚ ਘੱਟੋ -ਘੱਟ 6 ਫੁੱਟ ਦੀ ਦੂਰੀ ਰੱਖਣ ਤਾਂ ਜੋ ਸਾਰੇ ਸੁਰੱਖਿਅਤ ਰਹਿ ਸਕਣ। ਇਸ ਮੀਟਿੰਗ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਬਲਾਕ ਦਿਹਾਤੀ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਸੁਦੇਸ਼ ਕੁਮਾਰ ਅਗਰਵਾਲ ਸਾਬਕਾ ਪ੍ਰਧਾਨ ਨਗਰ ਕੌਂਸਲ, ਨਰੇਸ਼ ਗੋਸਵਾਮੀ ਤੇ ਭੀਮ ਸੈਨ ਅਗਰਵਾਲ ਸ੍ਰੀ ਸਨਾਤਨ ਧਰਮ ਸਭਾ, ਰਜਿੰਦਰ ਅਗਰਵਾਲ , ਨਰੇਸ਼ ਕੁਮਾਰ ਕਾਲੀਆ, ਵਿਕਾਸ ਸ਼ਰਮਾ, ਮਨੋਜ ਅਰੋੜਾ, ਤਜਿੰਦਰ ਭੰਡਾਰੀ, ਦੀਪਕ ਸਲਵਾਨ ਤੇ ਨਸ਼ਾ ਛੁਡਾਓ ਮੰਚ ਕਪੂਰਥਲਾ ਤੋਂ ਹਰਜੀਤ ਸਿੰਘ ਹਾਜ਼ਰ ਸਨ।