ਵਿਕਾਸ ਕਾਰਜਾਂ ਦਾ ਮਟੀਰੀਅਲ ਚੈੱਕ ਕਰਨ ਲਈ ਸ਼ਹਿਰੀ ਖੁਦ ਨਿਗਰਾਨ ਬਣਨ : ਪ੍ਰਧਾਨ ਸੁਖਪਾਲ

by vikramsehajpal

ਬੁਢਲਾਡਾ (ਕਰਨ) : ਪਾਮ ਸਟਰੀਟ ਸਮੇਤ ਸ਼ਹਿਰ ਚ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਨਿਰਵਿਘਨ ਜਾਰੀ ਰਹਿਣਗੇ, ਲੋਕ ਸਹਿਯੋਗ ਦੇਣ। ਇਹ ਸ਼ਬਦ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਕਹੇ। ਉਨ੍ਹਾ ਕਿਹਾ ਕਿ ਪਾਮ ਸਟਰੀਟ ਤੇ ਲੱਗੇ ਪਾਮ ਦਰਖੱਤ ਜ਼ੋ ਚੱਲ ਨਹੀਂ ਸਕੇ ਨੂੰ ਸੰਬੰਧਤ ਠੇਕੇਦਾਰ ਵੱਲੋਂ ਨਵੇ ਸਿਰੇ ਤੋਂ ਲਗਾਇਆ ਜਾ ਰਿਹਾ ਹੈ ਉੱਥੇ ਸਟਰੀਟ ਦੇ ਨਿਰਮਾਣ ਵਿੱਚ ਠੇਕੇਦਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਵਿਕਾਸ ਕਾਰਜ ਨੂੰ ਮੁਕੰਮਲ ਕਰੇ। ਉਨ੍ਹਾ ਸ਼ਹਿਰ ਦੇ ਸਮੂਹ ਕੋਸਲਰਾਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਕੋਸਲ ਦੇ ਧਿਆਨ ਵਿੱਚ ਲਿਆਉਣ ਤਾਂ ਜ਼ੋ ਸਮੇਂ ਸਿਰ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ। ਸ਼ਹਿਰ ਦੀ ਸਫਾਈ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਮੁਹੱਲਾਵਾਰ ਕਮੇਟੀਆਂ ਦਾ ਗਠਨ ਕਰਦਿਆਂ ਪਹਿਲ ਦੇ ਆਧਾਰ ਤੇ ਸ਼ਹਿਰ ਨੂੰ ਸੁੰਦਰ ਸੈਰਗਾਹ ਬਣਾਉਣ ਲਈ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਮੋਨਸੂਨ ਪੋਣਾ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੀ ਨਿਕਾਸੀ ਸੰਬੰਧੀ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਯੋਜਨਾ ਵੱਡੀ ਪੱਧਰ ਤੇ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਬਾਰਸ਼ਾ ਦੋਰਾਨ ਇੱਕ ਬੂੰਦ ਵੀ ਪਾਣੀ ਸੜਕਾਂ ਤੇ ਨਜਰ ਨਹੀਂ ਆਵੇਗਾ। ਉਨ੍ਹਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਮਟੀਰੀਅਲ ਦੀ ਜਾਂਚ ਕਰਨ ਲਈ ਮੁਹੱਲੇ ਦੇ ਲੋਕ ਖੁਦ ਨਿਗਰਾਨ ਬਣਨ। ਇਸ ਮੌਕੇ ਤੇ ਉਨ੍ਹਾ ਦੇ ਨਾਲ ਕੋਸਲਰ ਸੁਖਵਿੰਦਰ ਕੋਰ ਸੁੱਖੀ, ਕੋਸਲਰ ਪ੍ਰੇਮ ਗਰਗ, ਕੋਸਲਰ ਰਾਜਿੰਦਰ ਸੈਣੀ ਝੰਡਾ, ਕੋਸਲਰ ਕਾਲੂ ਮਦਾਨ, ਕੋਸਲਰ ਅਮਨਦੀਪ ਕੋਰ, ਕੋਸਲਰ ਸੁਖਦੀਪ ਸੋਨੀ ਆਦਿ ਹਾਜ਼ਰ ਸਨ।

ਫੋਟੋ: ਬੁਢਲਾਡਾ: ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੋਸਲ ਪ੍ਰਧਾਨ।