ਬੁਢਲਾਡਾ ਚ ਕਰੋਨਾ ਪਾਜ਼ੇਟਿਵ ਮਰੀਜ਼ਾ ਦਾ ਲਗਾਤਾਰ ਵਾਧਾ

by vikramsehajpal

ਬੁਢਲਾਡਾ (ਕਰਨ) : 9 ਲੱਖ ਦੀ ਆਬਾਦੀ ਵਾਲੇ ਬੁਢਲਾਡਾ ਹਲਕੇ ਦੇ ਲੋਕ ਸਰਕਾਰੀ ਸਿਹਤ ਸਹੂਲਤਾਂ ਤੋਂ ਵਾਝੇ ਨਜ਼ਰ ਆ ਰਹੇ ਹਨ ਕਿਉ ਕਿ ਇੱਕ ਹੀ ਅੈਮ ਡੀ ਡਾਕਟਰ ਹਸਪਤਾਲ ਵਿੱਚ ਹੋਣ ਦੇ ਬਾਵਯੂਦ ਵੀ ਉਸਨੂੰ ਜਿਲ੍ਹੇ ਦੇ ਹਸਪਤਾਲ ਵਿੱਚ ਬੁਲਾ ਲਿਆ ਗਿਆ ਹੈ। ਇਹ ਸ਼ਬਦ ਅੱਜ ਇੱਥੇ ਪ੍ਰਿੰਸੀਪਲ ਬੁੱਧ ਰਾਮ ਨੇ ਕਹੇ। ਉਨ੍ਹਾਂ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਇੱਕ ਹੀ ਐਮ ਡੀ ਡਾਕਟਰ ਹੈ। ਜਿਸਨੂੰ ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦਿਆਂ ਮਾਨਸਾ ਦੇ ਜਿਲ੍ਹਾ ਹਸਪਤਾਲ ਵਿੱਚ ਬੁਲਾ ਲਿਆ ਹੈ। ਉਨ੍ਹਾ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਵੱਧ ਮਰੀਜ਼ ਬੁਢਲਾਡਾ ਵਿੱਚ 201 ਮਰੀਜ਼ ਅਤੇ ਮਾਨਸਾ ਵਿੱਚ 144 ਹਨ। ਪਰ ਇੱਥੇ ਕੋਈ ਵੀ ਐਮ ਡੀ ਡਾਕਟਰ ਨਾ ਹੋਣ ਕਾਰਨ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਹਸਪਤਾਲ ਵਿੱਚ ਪਹਿਲਾ ਹੀ ਇੱਕ ਐਮ ਡੀ ਅਤੇ ਇੱਕ ਟੀ ਬੀ ਚੈਸਟ ਸਪੈਸਲਿਸਟ ਡਾਕਟਰ ਹਨ ਅਤੇ ਪੰਜ ਪ੍ਰਾਇਵੇਟ ਡਾਕਟਰਾਂ ਨੇ ਵੀ ਆਪਣੀਆਂ ਸੇਵਾਵਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਬੁਢਲਾਡਾ ਸ਼ਹਿਰ ਵਿੱਚ ਕੋਈ ਵੀ ਪ੍ਰਾਇਵੇਟ ਐਮ ਡੀ ਡਾਕਟਰ ਨਹੀਂ ਹੈ। ਉਨ੍ਹਾ ਪੰਜਾਬ ਦੇ ਸਿਹਤ ਮੰਤਰੀ ਨੂੰ ਗੁਜ਼ਾਰਿਸ ਕੀਤੀ ਹੈ ਕਿ ਬੁਢਲਾਡਾ ਚ ਨਿਯੁਕਤ ਐਮ ਡੀ ਡਾਕਟਰ ਸੁਮੀਤ ਕੁਮਾਰ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਉਨ੍ਹਾ ਦਾ ਮਾਨਸਾ ਦਾ ਡੈਪੂਟੇਸ਼ਨ ਤੁਰੰਤ ਰੱਦ ਕੀਤਾ ਜਾਵੇ।
ਫੋਟੋ: ਬੁਢਲਾਡਾ: ਫਾਇਲ ਫੋਟੋ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ।