ਬੋਰਵੈਲ ‘ਚ ਡਿੱਗੀ 12 ਸਾਲ ਦੀ ਬੱਚੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਬੋਰਵੈਲ ਵਿੱਚ ਬੱਚਿਆਂ ਦੇ ਡਿੱਗਣ ਦੀ ਘਟਨਾਵਾਂ ਲਗਾਤਾਰ ਸਾਹਮਣੇ ਆ ਰਿਹਾ ਹਨ। ਗੁਜਰਾਤ ਦੇ ਇਕ ਪਿੰਡ ਵਿੱਚ 12 ਸਾਲ ਦੀ ਇਕ ਬੱਚੀ ਬੋਰਵੈਲ 'ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ 60 ਫੁੱਟ ਦੀ ਬੋਰਵੈਲ ਵਿੱਚ ਫੱਸ ਗਿਆ ਹੈ ਪਰ ਪੰਜ ਘੰਟੇ ਬਾਅਦ ਬੱਚੇ ਨਿਊ ਸੁਰੱਖਿਅਤ ਬਾਹਰ ਕਢੀਆਂ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਦੀ ਪਛਾਣ ਮਨੀਸ਼ਾ ਦੇ ਰੂਪ ਵਿੱਚ ਹੋਈ ਹੈ।

ਜਿਸ ਦੀ ਉਮਰ 12 ਸਾਲ ਹੈ ਧਰਾਗਧਰਾ ਤਾਲੁਕ ਦੇ ਪਿੰਡ ਵਿੱਚ ਸਵੇਰੇ 500 ਤੋਂ 700 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਈ ਸੀ। ਪੁਲਿਸ ਅਧਿਕਾਰੀ ਟੀ ਬੀ ਹਿਰਾਨੀ ਨੇ ਕਿਹਾ ਕਿ ਫੋਜ ਦੇ ਜਵਾਨਾਂ ਨੇ ਸਿਹਤ ਤੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਇਸ ਬੱਚੇ ਨੂੰ 5 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਹੈ । ਬੱਚੇ ਨੂੰ ਹੁਣ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ,ਉਸ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਹੀ ਇਕ ਹੁਸ਼ਿਆਰਪੁਰ ਵਿਖੇ 6 ਸਾਲਾ ਦਾ ਬੱਚਾ ਬੋਰਵੈਲ ਵਿੱਚ ਡਿੱਗ ਗਿਆ ਸੀ।ਜਿਸ ਕਾਰਨ ਪ੍ਰਸ਼ਾਂਸਨ ਨੂੰ ਭੱਜੜਾ ਪਾ ਗਿਆ ਸੀ, ਜੋ ਕਿ 85 ਤੋਂ 90 ਫੁੱਟ ਦੇ ਬੋਰਵੈਲ ਵਿੱਚ ਡਿੱਗ ਗਿਆ ਸੀ। ਇਸ ਦੌਰਾਨ ਉਸ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਸੀ। ਜਦੋ ਉਸ ਨੂੰ ਬਾਹਰ ਕਢਿਆ ਗਿਆ ਤਾਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।