ਜਲੰਧਰ ਦੇ ਥਾਣੇ ਨਜ਼ਦੀਕ ਪਾਰਕਿੰਗ ‘ਚ ਖੜ੍ਹੀ ਕਾਰ ਹੋਈ ਸੜ ਕੇ ਸੁਆਹ

by jaskamal

ਨਿਊਜ਼ ਡੈਸਕ : ਦੇਰ ਰਾਤ ਥਾਣਾ-3 ਦੇ ਨਾਲ ਲੱਗਦੀ ਕਾਰ ਪਾਰਕਿੰਗ 'ਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ 'ਤੇ ਪੁੱਜ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਇਸ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਕਾਰ ਦੇ ਨੇੜੇ ਲੱਗੇ ਟਰਾਂਸਫਾਰਮਰ ਵੀ ਅੱਗ ਦੀ ਚਪੇਟ ’ਚ ਆ ਗਿਆ।

ਜਾਣਕਾਰੀ ਮੁਤਾਬਕ ਰਜਨੀਸ਼ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਕਾਰ ਨੂੰ ਪਾਰਕਿੰਗ 'ਚ ਖੜ੍ਹੀ ਕਰ ਕੇ ਆਪਣੇ ਘਰ ਸੈਦਾਂ ਗੇਟ ਚਲੇ ਗਏ ਪਰ ਦੇਰ ਰਾਤ ਉਨ੍ਹਾਂ ਦੇ ਦੋਸਤ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਕਾਰ ਨੂੰ ਅੱਗ ਲੱਗੀ ਹੋਈ ਹੈ। ਰਜਨੀਸ਼ ਨੇ ਮੌਕੇ ਉਤੇ ਪੁੱਜ ਕੇ ਦੇਖਿਆ ਕਿ ਉਨ੍ਹਾਂ ਦੀ ਕਾਰ ਹੌਂਡਾ ਸਿਟੀ ਨੂੰ ਅੱਗ ਬੁਰੀ ਤਰ੍ਹਾਂ ਦਾ ਲਪੇਟ ਵਿੱਚ ਲਿਆ ਹੋਇਆ ਹੈ। ਉਨ੍ਹਾਂ ਨੇ ਫੋਨ ਕਰ ਕੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਦਿੱਤੀ।