ਕੂੜੇ ਦੇ ਢੇਰ ‘ਚ ਅੱਗ ਲੱਗਣ ਨਾਲ ਝੁੱਗੀਆਂ ਸੜ ਕੇ ਸੁਆਹ, 2 ਲੋਕਾਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂਗ੍ਰਾਮ ਦੇ ਮਾਨੇਸਰ 'ਚ ਕੂੜੇ ਦੇ ਢੇਰ 'ਚ ਅੱਗ ਲੱਗਣ ਨਾਲ ਨੇੜੇ-ਤੇੜੇ ਦੀਆਂ ਕਈਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖ਼ਮੀ ਹੋ ਗਏ। ਕਬਾੜ ਯਾਰਡ 'ਚ ਲੱਗੇ ਕੂੜੇ ਦੇ ਢੇਰ 'ਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਹਨ੍ਹੇਰੀ ਕਾਰਨ ਅੱਗ ਝੋਂਪੜੀਆਂ 'ਚ ਫੈਲ ਗਈ।

ਗੁਰੂਗ੍ਰਾਮ ਫਾਇਰ ਬ੍ਰਿਗੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਲਸ਼ਨ ਕਾਲਰਾ ਨੇ ਕਿਹਾ,''ਅਸੀਂ ਹੁਣ ਤੱਕ 2 ਲਾਸ਼ਾਂ ਬਰਾਮਦ ਕੀਤੀਆਂ ਹਨ। ਜਿਨ੍ਹਾਂ 'ਚੋਂ ਇਕ ਲਾਸ਼ ਪੁਰਸ਼ ਅਤੇ ਇਕ ਔਰਤ ਦੀ ਹੈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਅਸੀਂ ਹਾਲੇ ਵੀ ਤਲਾਸ਼ ਕਰ ਰਹੇ ਹਾਂ ਕਿ ਕਿਤੇ ਹੋਰ ਲਾਸ਼ਾਂ ਤਾਂ ਨਹੀਂ ਹਨ।''