ਸਰਕਾਰੀ ਮੁਲਾਜ਼ਮ ਨੇ ਫ਼ਾਹਾ ਲੱਗਾ ਕੀਤੀ ਖੁਦਖੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿਥੇ ਨਗਰ ਨਿਗਮ ਦੀ ਬੇਸਮੈਂਟ 'ਚ ਲਿਫ਼ਟਮੈਨ ਕਰਮਚਾਰੀ ਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਖੁਦਖੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਦੇ ਰੂਪ ਵਿੱਚ ਹੋਈ ਹੈ ਫ਼ਿਲਹਾਲ ਜੀਵਨ ਲੀਲਾ ਕਿਉਂ ਖ਼ਤਮ ਕੀਤੀ। ਇਸ ਬਾਰੇ ਕੋਈ ਵੀ ਜਾਣਕਾਰੀ ਸਾਮਣੇ ਨਹੀਂ ਆਈ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਬੇਸਮੈਂਟ 'ਚ ਉਸ ਵੇਲੇ ਅਫਰਾ ਤਫਰੀ ਮੱਚ ਗਈ। ਜਦੋ ਲੋਕਾਂ ਨੂੰ ਬੇਸਮੈਂਟ ਵਿੱਚ ਇਕ ਲਾਸ਼ ਲਮਕਦੀ ਹੋਈ ਦਿਖਾਈ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵਿਖੇ ਬੇਸਮੈਂਟ ਵਿੱਚ ਉਥੇ ਦੇ ਮੁਲਾਜ਼ਮ ਲਿਫ਼ਟਮੈਨ ਪਵਨ ਕੁਮਾਰ ਨੇ ਫਾਹਾ ਲੱਗਾ ਕੇ ਖੁਦਖੁਸ਼ੀ ਕਰ ਲਈ ਹੈ। ਪੁਲਿਸ ਮੁੱਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਜੇ ਤਕ ਕਰਨਾ ਦਾ ਪਤਾ ਨਹੀਂ ਲੱਗਾ ਹੈ। ਪੁਲਿਸ ਵਲੋਂ ਮ੍ਰਿਤਕ ਦੇਹ ਪੋਸਮਾਰਤਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ।

ਨਗਰ ਨਿਗਮ ਅਧਿਕਾਰੀ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ 2 ਮਹੀਨੇ ਹੋਏ ਹਨ। ਨਗਰ ਨਿਗਮ ਵਿੱਚ ਕੰਮ 'ਤੇ ਆਏ ਈ ਹੋਏ ਪਰ ਪਵਨ ਕੁਮਾਰ ਬਹੁਤ ਚੰਗਾ ਇਨਸਾਨ ਸੀ ਤੇ ਨਿਗਮ ਨੂੰ ਇਸ ਕੋਲੋਂ ਕਿਸੇ ਵੀ ਤਰਾਂ ਦੀ ਸ਼ਿਕਾਇਤ ਨਹੀਂ ਸੀ। ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।