ਦੂਜਾ ਵਿਆਹ ਕਰਵਾਉਣ ਲਈ ਵਿਅਕਤੀ ਨੇ ਆਪਣੇ ਪੁੱਤ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮੁੰਬਈ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਦੂਜਾ ਵਿਆਹ ਕਰਵਾਉਣ ਲਈ ਇੱਕ ਵਿਅਕਤੀ ਨੇ ਆਪਣੇ 2 ਸਾਲਾ ਮਾਸੂਮ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਵਿਅਕਤੀ ਨੇ ਸਬੂਤ ਮਿਟਾਉਣ ਲਈ ਉਸ ਨੇ ਬੱਚੇ ਦੀ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ ,ਹਾਲਾਂਕਿ ਸੂਚਨਾ ਮਿਲਦਾ ਹੀ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 22 ਸਾਲਾ ਦੋਸ਼ੀ ਨੇ ਦੂਜਾ ਵਿਆਹ ਕਰਵਾਉਣ ਲਈ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਕਿਉਕਿ ਜਿਸ ਮਹਿਲਾ ਨਾਲ ਉਸ ਨੇ ਪ੍ਰੇਮ ਵਿਆਹ ਕਰਵਾਉਣਾ ਸੀ। ਉਸ ਨੇ ਇਹ ਸ਼ਰਤ ਰੱਖੀ ਸੀ ਕਿ ਉਹ ਉਸ ਨਾਲ ਉਦੋਂ ਵੀ ਵਿਆਹ ਕਰੇਗੀ, ਜਦੋ ਉਹ ਆਪਣੀ ਪਤਨੀ ਤੇ ਪੁੱਤ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਦੋਸ਼ੀ ਨੇ ਆਪਣੇ ਬੱਚੇ ਨੂੰ ਮਾਰਨ ਦੀ ਸਾਜਿਸ਼ ਰੱਚੀ। ਪੁਲਿਸ ਨੂੰ ਬੱਚੇ ਦੀ ਲਾਸ਼ ਕੇਮਕਰ ਚੋਂਕ ਕੋਲ ਮਹਿਮ -ਸਿਆਣ ਕੋਲੋਂ ਮਿਲੀ। ਲਾਸ਼ ਨੂੰ ਪਲਾਸਟਿਕ ਦੇ ਬੈਗ 'ਚ ਪਾ ਕੇ ਸੁੱਟਿਆ ਗਿਆ ਸੀ। ਜਦੋ ਮਾਂ ਨੇ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾਉਣ ਲਈ ਥਾਣੇ ਗਈ ਤਾਂ ਉਸ ਦੀ ਪਛਾਣ ਹੋ ਗਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।