ਸਕੂਲ ਬੱਸ ‘ਚ ਖ਼ਰਾਬੀ ਕਾਰਨ ਲੱਗੀ ਅੱਗ, ਮਹਿਲਾ ਡਰਾਇਵਰ ਨੇ ਬਚਾਈ 40 ਬੱਚਿਆਂ ਦੀ ਜਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਵੈਸਟ ਮੈਲਬੌਰਨ ਇਲਾਕੇ 'ਚ ਇਕ ਸਕੂਲ ਬੱਸ ਨੂੰ ਅੱਗ ਲੱਗੀ ਸੀ, ਉਸ ਸਮੇਂ ਇਸ ਬੱਸ ਵਿਚ 40 ਦੇ ਕਰੀਬ ਬੱਚੇ ਸਵਾਰ ਸਨ। ਇਸ ਬੱਸ ਨੂੰ ਜੈਨੇਟ ਓ'ਕੌਨੇਲ ਨਾਮ ਦੀ ਮਹਿਲਾ ਡਰਾਈਵਰ ਚਲਾ ਰਹੀ ਸੀ। ਸਕੂਲੋਂ ਨਿਕਲਦੇ ਸਮੇਂ ਬੱਸ 'ਚ ਕੁੱਝ ਖ਼ਰਾਬੀ ਹੈ, ਜਿਸ ਤੋਂ ਬਾਅਦ ਕੁੱਝ ਦੂਰੀ 'ਤੇ ਜਾ ਕੇ ਜੈਨੇਟ ਨੇ ਬੱਸ ਵਿਚੋਂ ਧੂੰਆਂ ਨਿਕਲਦੇ ਵੇਖਿਆ ਤਾਂ ਉਸ ਨੇ ਤੁਰੰਤ ਸਾਰੇ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

ਇਸ ਬੱਸ 'ਚ ਕਿੰਡਰਗਾਰਟਨ ਤੋਂ ਲੈ ਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਸਵਾਰ ਸਨ। ਖ਼ੁਸ਼ਕਿਸਮਤੀ ਰਹੀ ਕਿ ਬੱਚੇ ਸਮਾਂ ਰਹਿੰਦੇ ਬੱਸ ਵਿਚੋਂ ਬਾਹਰ ਨਿਕਲ ਆਏ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਰਿਹਾ। ਇਸ ਤਰ੍ਹਾਂ ਦੇਖਦੇ ਹੀ ਦੇਖਦੇ ਬੱਸ ਨੂੰ ਅੱਗ ਲੱਗ ਗਈ, ਜਿਸ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ।