ਆਪ੍ਰੇਸ਼ਨ ‘ਦੇਵ ਸ਼ਕਤੀ’ ਤਹਿਤ ਅਫ਼ਗਾਨਿਸਤਾਨ ਤੋਂ 104 ਲੋਕਾਂ ਨੂੰ ਭਾਰਤ ਲੈ ਕੇ ਪਹੁੰਚੀ ਵਿਸ਼ੇਸ਼ ਉਡਾਣ

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ 10 ਭਾਰਤੀ ਨਾਗਰਿਕਾਂ ਸਮੇਤ 104 ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਦੇ ਆਪ੍ਰੇਸ਼ਨ 'ਦੇਵੀ ਸ਼ਕਤੀ' ਦੇ ਤਹਿਤ ਉਡਾਣ ਦਾ ਪ੍ਰਬੰਧ ਕੀਤਾ ਗਿਆ ਸੀ। ਅਫਗਾਨਿਸਤਾਨ ਤੋਂ ਭਾਰਤੀਆਂ ਨੂੰ ਕੱਢਣ ਲਈ ਇਹ ਅਪ੍ਰੇਸ਼ਨ 15 ਅਗਸਤ ਨੂੰ ਤਾਲਿਬਾਨ ਦੇ ਹੱਥੋਂ ਨਿਕਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।

ਬਾਗਚੀ ਨੇ ਟਵੀਟ ਕੀਤਾ, ਆਪ੍ਰੇਸ਼ਨ 'ਦੇਵੀ ਸ਼ਕਤੀ' ਦੇ ਤਹਿਤ, ਭਾਰਤ ਵੱਲੋਂ ਪ੍ਰਬੰਧਤ ਇਕ ਵਿਸ਼ੇਸ਼ ਕਾਮ ਏਅਰ ਫਲਾਈਟ ਕਾਬੁਲ ਤੋਂ ਨਵੀਂ ਦਿੱਲੀ ਪਹੁੰਚੀ ਹੈ। ਇਸ ਰਾਹੀਂ ਅਫਗਾਨ ਹਿੰਦੂ-ਸਿੱਖ ਘੱਟਗਿਣਤੀ ਭਾਈਚਾਰੇ ਦੇ ਮੈਂਬਰਾਂ ਸਮੇਤ 10 ਭਾਰਤੀਆਂ ਤੇ 94 ਅਫਗਾਨੀਆਂ ਨੂੰ ਲਿਆਂਦਾ ਗਿਆ ਹੈ। ਬਾਹਰ ਕੱਢੇ ਗਏ ਲੋਕਾਂ 'ਚ 9 ਬੱਚੇ ਹਨ"। ਇਹ ਉਡਾਣ ਕਾਬੁਲ ਦੇ ਪ੍ਰਾਚੀਨ ਅਸਮਈ ਮੰਦਰ ਤੋਂ ਗੁਰੂ ਗ੍ਰੰਥ ਸਾਹਿਬ ਤੇ ਹਿੰਦੂ ਧਾਰਮਿਕ ਗ੍ਰੰਥਾਂ ਦੀਆਂ ਤਿੰਨ ਕਾਪੀਆਂ ਲੈ ਕੇ ਆਈ ਸੀ।

ਪਤਾ ਲੱਗਾ ਹੈ ਕਿ ਭਾਰਤ ਸਰਕਾਰ ਤੇ ਦਿੱਲੀ ਸਥਿਤ ਅਫਗਾਨ ਦੂਤਾਵਾਸ ਦੋਵਾਂ ਨੇ ਫਲਾਈਟ ਦਾ ਇੰਤਜ਼ਾਮ ਕਰਨ ਲਈ ਤਾਲਮੇਲ ਕੀਤਾ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਢੋਕ ਨੇ ਪਹਿਲਾਂ ਇਕ ਬਿਆਨ 'ਚ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ "ਅਫਗਾਨਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਤੇ ਰਾਮਾਯਣ, ਮਹਾਭਾਰਤ ਤੇ ਭਗਵਦ ਗੀਤਾ ਸਮੇਤ ਹਿੰਦੂ ਧਾਰਮਿਕ ਗ੍ਰੰਥਾਂ 'ਚੋਂ ਤਿੰਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਕਾਬੁਲ 'ਚ ਪੰਜਵੀਂ ਸਦੀ ਦੇ ਆਸਾਮਈ ਮੰਦਰ 'ਚੋਂ ਦਿੱਲੀ ਲਿਆਂਦਾ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਤੇ ਦਿੱਲੀ 'ਚ ਅਫ਼ਗਾਨੀ ਦੂਤਾਵਾਸ ਦੋਹਾਂ ਨੇ ਇਸ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕਰਨ ਲਈ ਤਾਲਮੇਲ ਕੀਤਾ ਸੀ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਕ ਟਵੀਟ ਰਾਹੀਂ ਦੱਸਿਆ, ‘‘ਅਫ਼ਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪਾਂ ਤੋਂ ਇਲਾਵਾ ਕਾਬੁਲ 'ਚ ਸਥਿਤ ਆਸਾਮਾਈ ਮੰਦਰ ਤੋਂ ਸ੍ਰੀਮਦ ਭਗਵਦ ਗੀਤਾ, ਸ੍ਰੀ ਰਾਮਚਰਿਤ ਮਾਨਸ ਅਤੇ ਹੋਰ ਹਿੰਦੂ ਪਵਿੱਤਰ ਧਾਰਮਿਕ ਗ੍ਰੰਥ ਵੀ ਭਾਰਤ ਲਿਆਂਦੇ ਗਏ ਹਨ।’’