
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੱਖਣੀ ਨਾਈਜੀਰੀਆ 'ਚ ਇਕ ਚਰਚ 'ਚ ਇਕ ਪ੍ਰੋਗਰਾਮ ਦੌਰਾਨ ਭਾਜੜ ਮਚਨ ਕਾਰਨ 31 ਲੋਕਾਂ ਦੀ ਮੌਤ ਹੋ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ 'ਲੋੜਵੰਦਾਂ ਨੂੰ ਉਮੀਦ ਦੇਣ' ਦੇ ਮਕੱਸਦ ਨਾਲ ਆਯੋਜਿਤ ਕੀਤਾ ਗਿਆ ਸੀ।
ਕਈ ਪੀੜਤ ਚਰਚ ਵੱਲੋਂ ਆਯੋਜਿਤ ਪਰਉਪਕਾਰੀ ਸਾਲਾਨਾ ਪ੍ਰੋਗਰਾਮ 'ਸ਼ਾਪ ਫਾਰ ਫ੍ਰੀ' ਤੋਂ ਫਾਇਦਾ ਲੈਣ ਆਏ ਸਨ। ਨਾਈਜੀਰੀਆ 'ਚ ਅਜਿਹੇ ਪ੍ਰੋਗਰਾਮ ਅਕਸਰ ਹੁੰਦੇ ਰਹਿੰਦੇ ਹਨ। ਇਥੇ ਦੀ ਅੱਠ ਕਰੋੜ ਤੋਂ ਜ਼ਿਆਦਾ ਆਬਾਦੀ ਗਰੀਬੀ 'ਚ ਜਾ ਰਹੀ ਹੈ।