Action Mode ‘ਚ DGCA, 8 ਹਫਤਿਆਂ ਲਈ ਇਸ Airline Company ਦੇ ਜਹਾਜ਼ਾਂ ‘ਤੇ ਲਾਈ ਰੋਕ

by jaskamal

ਦੁਨੀਆਂ ਭਰ 'ਚ ਮਸ਼ਹੂਰ ਏਅਰਲਾਈਨ ਕੰਪਨੀ ਸਪਾਈਸਜੈੱਟ ਇੰਨੀ ਦਿਨੀ ਵਿਵਾਦਾਂ 'ਚ ਘਿਰ ਰਹੀ ਹੈ। ਦੱਸ ਦਈਏ ਕਿ ਸਪਾਈਸਜੈੱਟ ਦੇ ਜਹਾਜ਼ਾਂ ਵਿੱਚ ਲਗਾਤਾਰ ਤਕਨੀਕੀ ਖਰਾਬੀ ਆ ਰਹੀ ਹੈ ਜਿਸ ਕਾਰਨ ਡੀਜੀਸੀਏ ਨੇ ਇੱਕ ਵੱਡਾ ਐਕਸ਼ਨ ਲਿਆ ਹੈ ਅਤੇ 8 ਹਫਤਿਆਂ ਲਈ ਸਪਾਈਸਜੈੱਟ ਦੀਆਂ 50% ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਏਅਰਲਾਈਨ ਨੂੰ ਇਨ੍ਹਾਂ ਅੱਠ ਹਫ਼ਤਿਆਂ ਲਈ ਵਾਧੂ ਨਿਗਰਾਨੀ ਹੇਠ ਰੱਖਿਆ ਗਿਆ ਸੀ।

ਦੂਜੇ ਪਾਸੇ ਜੇਕਰ ਏਅਰਲਾਈਨ ਭਵਿੱਖ ਵਿੱਚ 50 ਫੀਸਦੀ ਤੋਂ ਵੱਧ ਉਡਾਣ ਭਰਨਾ ਚਾਹੁੰਦੀ ਹੈ ਤਾਂ ਉਸ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਸ ਕੋਲ ਇਹ ਵਾਧੂ ਲੋਡ ਚੁੱਕਣ ਦੀ ਸਮਰੱਥਾ ਹੈ ਅਤੇ ਲੋੜੀਂਦੇ ਸਾਧਨ ਅਤੇ ਸਟਾਫ਼ ਵੀ ਉਪਲਬਧ ਹੈ।

ਦਰਹਸਲ ਕੁਝ ਦਿਨ ਪਹਿਲਾ ਹੀ ਡੀਜੀਸੀਏ ਨੇ ਸਪਾਈਸਜੈੱਟ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ ਜਿਸ ਵਿਚ ਉਨ੍ਹਾਂ ਜਹਾਜ਼ 'ਚ ਆ ਰਹੀ ਤਕਨੀਕੀ ਖਰਾਬੀ ਆਉਣ ਦਾ ਜਵਾਬ ਮੰਗਿਆ ਸੀ। ਓਧਰ ਸਰਕਾਰ ਨੇ ਵੀ ਰਾਜ ਸਭਾ 'ਚ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਡੀਜੀਸੀਏ ਨੇ ਸਪਾਈਸ ਜੈੱਟ ਦੇ ਜਹਾਜ਼ਾਂ ਦੀ ਸਪਾਟ ਚੈਕਿੰਗ ਕੀਤੀ ਸੀ। ਉਸ ਚੈਕਿੰਗ 'ਚ ਕੋਈ ਵੱਡੀ ਖਾਮੀ ਨਹੀਂ ਸੀ ਪਰ ਰਿਪੋਰਟ 'ਚ ਡੀਜੀਸੀਏ ਨੇ ਇਹ ਜ਼ਰੂਰ ਕਿਹਾ ਸੀ ਕਿ ਮੌਜੂਦਾ ਸਮੇਂ 'ਚ ਏਅਰਲਾਈਨ ਨੂੰ ਆਪਣੇ 10 ਜਹਾਜ਼ਾਂ ਦੀ ਵਰਤੋਂ ਉਦੋਂ ਹੀ ਕਰਨੀ ਹੋਵੇਗੀ ਜਦੋਂ ਹਰ ਤਰ੍ਹਾਂ ਦੀਆਂ ਤਕਨੀਕੀ ਖਰਾਬੀਆਂ ਨੂੰ ਠੀਕ ਕਰ ਦਿੱਤਾ ਜਾਵੇਗਾ।