ਅਦਾਕਾਰ ਵਿਜੇ ਬਾਬੂ ’ਤੇ ਜਬਰ-ਜ਼ਨਾਹ ਦਾ ਦੋਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੱਖਣੀ ਭਾਰਤੀ ਫ਼ਿਲਮਾਂ ਦੀ ਇਕ ਅਦਾਕਾਰਾ ਨੇ ਫ੍ਰਾਈਡੇ ਫ਼ਿਲਮ ਹਾਊਸ ਕੰਪਨੀ ਦੇ ਨਿਰਮਾਤਾ ਤੇ ਅਦਾਕਾਰ ਵਿਜੇ ਬਾਬੂ ’ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਨੇ ਫੇਸਬੁੱਕ ਪੋਸਟ ’ਚ ਇਹ ਖ਼ੁਲਾਸਾ ਕੀਤਾ ਹੈ।ਅਦਾਕਾਰਾ ਨੇ ਵੁਮੈਨ ਅਗੇਂਸਟ ਸੈਕਸੂਅਲ ਹਰਾਸਮੈਂਟ ਦੇ ਨਾਲ-ਨਾਲ ਫੇਸਬੁੱਕ ਅਕਾਊਂਟ ’ਚ ਆਪਣੀ ਪੋਸਟ ’ਚ ਕਿਹਾ ਕਿ ਵਿਜੇ ਬਾਬੂ ਨੇ ਉਨ੍ਹਾਂ ਦਾ ਕਈ ਵਾਰ ਸੈਕਸ ਸ਼ੋਸ਼ਣ ਕੀਤਾ।

ਉਨ੍ਹਾਂ ਕਿਹਾ ਕਿ ਮੇਰੀਆਂ ਨਿੱਜੀ ਤੇ ਵਪਾਰਕ ਸਮੱਸਿਆਵਾਂ ਲਈ ਵਿਜੇ ਬਾਬੂ ਨੇ ਮੇਰੀ ਬਹੁਤ ਮਦਦ ਕੀਤੀ ਪਰ ਇਸ ਆੜ ’ਚ ਮੇਰਾ ਸੈਕਸ ਸ਼ੋਸ਼ਣ ਵੀ ਕੀਤਾ। ਜਾਣਕਾਰੀ ਅਨੁਸਾਰ ਲਿਸ ਨੇ ਅਦਾਕਾਰਾ ਦਾ ਬਿਆਨ ਦਰਜ ਕਰਕੇ ਫ਼ਿਲਮ ਨਿਰਮਾਤਾ ਵਿਰੁੱਧ ਮਾਮਲਾ ਦਰਜ ਕੀਤਾ ਹੈ।