ਅਫਗਾਨ ਸਿੱਖ ਪਰਿਵਾਰਾ ਨੇ ਭਾਰਤ ਨੂੰ ਕੀਤੀ ਅਪੀਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫਗਾਨਿਸਤਾਨ ਦੇ ਕਰਤੇ-ਪਰਵਾਨ ਸਾਹਿਬ ਗੁਰਦੁਆਰੇ 'ਤੇ ਅੱਤਵਾਦੀ ਹਮਲਾ ਹੋਇਆ ਸੀ । ਇਸ 'ਚ ਕਈ ਲੋਕਾਂ ਦੀ ਮੌਤ ਦਾ ਵੀ ਖਦਸ਼ਾ ਲਗਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਧਮਾਕੇ 'ਚ ਗੁਰੂ ਘਰ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਕੁਝ ਸਿੱਖਾਂ ਨੇ ਆਪਣੀ ਜਾਨ ਦੇ ਪਰਵਾਹ ਕੀਤੇ ਬਿਨਾਂ ਗੁਰੂ ਘਰ ਵਿਚੋਂ ਗ੍ਰੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁਰੱਖਿਅਤ ਥਾਂ ਉਤੇ ਪਹੁੰਚਾਇਆ।

ਹਮਲੇ 'ਚ ਜ਼ਖਮੀਆਂ 'ਚੋਂ ਇੱਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅਫ਼ਗਾਨਿਸਤਾਨ ਵਿੱਚ ਸਿਰਫ਼ 20 ਸਿੱਖ ਪਰਿਵਾਰ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਪਰਿਵਾਰ ਵੀ ਜਲਦੀ ਜਾਣਾ ਚਾਹੁੰਦੇ ਹਨ ਪਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਇੱਥੇ ਫਸੇ ਹੋਏ ਹਨ। ਰਿਸ਼ਤੇਦਾਰ ਨੇ ਕਿਹਾ ਕਿ ਜੇਕਰ ਸਾਨੂੰ ਵੀਜ਼ਾ ਮਿਲ ਗਿਆ ਤਾਂ ਅਸੀਂ ਤੁਰੰਤ ਚਲੇ ਜਾਵਾਂਗੇ।