ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਇਸ ਐਕਟਰਸ ਨਾਲ ਰਿਸ਼ਤੇ ਵਿੱਚ

by

ਮੀਡੀਆ ਡੈਸਕ ( NRI MEDIA )

ਬਾਲੀਵੁੱਡ ਦੇ ਨਵੇਂ ਸਟਾਰ ਵਿੱਕੀ ਕੌਸ਼ਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹਿੰਦੇ ਹਨ , ਹਰਲੀਨ ਸੇਠੀ ਨਾਲ ਬ੍ਰੇਕਅੱਪ ਤੋਂ ਬਾਅਦ ਵਿੱਕੀ ਕੌਸ਼ਲ ਦਾ ਨਾਮ ਕੈਟਰੀਨਾ ਕੈਫ ਅਤੇ ਭੂਮੀ ਪੇਡਨੇਕਰ ਨਾਲ ਜੁੜ ਚੁੱਕਾ ਹੈ ਪਰ ਹੁਣ ਜੋ ਖਬਰ ਸਾਹਮਣੇ ਆਈ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ , ਵਿੱਕੀ ਕੌਸ਼ਲ ਕੈਟਰੀਨਾ ਕੈਫ ਨਾਲ ਨਹੀਂ ਸਗੋਂ ਮਾਲਵਿਕਾ ਮੋਹਨ ਨਾਲ ਰਿਲੇਸ਼ਨਸ਼ਿਪ ਵਿਚ ਹਨ |


ਮੀਡੀਆ ਰਿਪੋਰਟਸ ਦੇ ਮੁਤਾਬਕ ਵਿੱਕੀ ਨਾਂ ਤਾਂ ਕੈਟਰੀਨਾ ਨੂੰ ਡੇਟ ਕਰ ਰਹੇ ਸਨ ਤੇ ਨਾ ਹੀ ਭੂਮੀ ਪੇਡਨੇਕਰ ਨੂੰ , ਇਹ ਸਭ ਅਫਵਾਹਾਂ ਸਨ ਪਰ ਮਾਲਵਿਕਾ ਮੋਹਨ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਗੱਲ ਬਿਲਕੁਲ ਸੱਚੀ ਹੈ , ਫਿਲਮ ਬਿਓਡਸ ਦਾ ਕਲਾਊਡਸ ਦੀ ਲੀਡ ਐਕਟਸ ਮਾਲਵਿਕਾ ਮੋਹਨ ਦੇ ਨਾਲ ਰਿਸ਼ਤੇ ਵਿੱਚ ਹੋਣ ਦਾ ਖੁਲਾਸਾ ਫ਼ਿਲਮੀ ਮੈਗਜ਼ੀਨ " ਪਿੰਕ ਵਿਲਾ " ਨੇ ਕੀਤਾ ਹੈ , ਸੋਰਸ ਦੇ ਹਵਾਲੇ ਤੋਂ  ਪਿੰਕ ਵਿਲਾ ਨੇ ਲਿਖਿਆ ਕਿ ਵਿਕੀ ਕੌਸ਼ਲ ,  ਸਨੀ ਕੌਸ਼ਲ, ਮਾਲਵਿਕਾ ਅਤੇ ਉਨ੍ਹਾਂ ਦਾ ਭਰਾ ਇਕ-ਦੂਜੇ ਨੂੰ ਬਚਪਨ ਤੋਂ ਜਾਣਦੇ ਹਨ ਅਤੇ ਸਾਰੇ ਸਪੇਸ਼ਲ ਬੌਂਡ ਸ਼ੇਅਰ ਕਰਦੇ ਹਨ , ਇਸ ਦੌਰਾਨ ਹੀ ਵਿੱਕੀ ਅਤੇ ਮਾਲਵੀਕਾ ਨੇੜੇ ਆਏ ਹਨ |

ਸੂਤਰਾਂ ਦੀ ਮੰਨੀਏ ਤਾ ਵਿੱਕੀ ਚਾਹੇ ਕਿੰਨੇ ਹੀ ਬਿਜ਼ੀ ਹੋ ਜਾਣ ਪਰ ਮਾਲਵਿਕਾ ਦੇ ਘਰ ਨੂੰ ਲੰਚ ਜਾਂ ਡਿਨਰ ਲਈ ਜਾਣ ਦਾ ਸਮਾਂ ਕੱਢਣਾਨਹੀਂ ਭੁਲਦੇ , ਮਾਲਵਿਕਾ ਮੁੰਬਈ ਵਿਚ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਰਹਿ ਰਹੀ ਹੈ , ਹੁਣ ਇਹ ਖਬਰ ਆਈ ਹੈ ਕਿ ਦੋਵਾਂ ਦਾ ਰਿਸ਼ਤਾ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਮਜ਼ਬੂਤ ਹੋਇਆ ਹੈ |