ਪਤਨੀ ਦਾ ਕਤਲ ਕਰਨ ਤੋਂ ਬਾਅਦ ਪਤੀ ਨੇ ਖੁਦ ਕੀਤਾ ਸਮਰਪਣ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਦਮਪੁਰ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿੱਥੇ ਹਰਮੇਸ਼ ਲਾਲ ਨੇ ਆਪਣੀ ਪਤਨੀ ਅੰਜਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਦੋਸ਼ੀ ਨੇ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਿਸ ਨੂੰ ਸਮਰਪਣ ਕਰ ਦਿੱਤਾ ਹੈ। ਦੋਸ਼ੀ ਨੇ ਦੱਸਿਆ ਕਿ ਉਸ ਦੀ ਪਤਨੀ ਚਰਿਤਰਹੀਣ ਸੀ ਤੇ ਉਹ ਉਸ ਨੂੰ ਸਮਝਦਾ ਦੀ ਉਹ ਫਿਰ ਵੀ ਸੁਧਰ ਨਹੀਂ ਰਹੀ ਸੀ।

ਜਿਸ ਕਰਕੇ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਦੋਨਾਂ ਦਾ ਵਿਆਹ 8 ਸਾਲ ਪਹਿਲਾ ਹੋਇਆ ਸੀ। ਦੋਨਾਂ ਦਾ ਇਹ ਦੂਜਾ ਵਿਆਹ ਸੀ। ਜਾਣਕਾਰੀ ਅਨੁਸਾਰ ਪਹਿਲੇ ਵਿਆਹ ਤੋਂ ਅੰਜਲੀ ਦੀ ਰਕ ਕੁੜੀ ਤੇ ਹਰਮੇਸ਼ ਲਾਲ ਨੇ ਦੇ ਲੜਕਾ ਲੜਕੀ ਦੀ ਜੋ ਕਿ ਇਨ੍ਹਾਂ ਦੇ ਨਾਲ ਹੀ ਰਹਿੰਦੇ ਸੀ।

ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਦੋਸ਼ੀ ਹਰਮੇਸ਼ ਲਾਲ ਅੰਜਲੀ ਨਾਲ ਰੋਜ਼ ਮਾਰਕੁੱਟ ਕਰਦਾ ਸੀ ਤੇ ਉਸ ਦੇ ਕਿਸੇ ਔਰਤ ਨਾਲ ਨਾਜਾਇਜ ਸਬੰਧ ਸੀ। ਜਿਸ ਦੇ ਚਲਦੇ ਪੰਚਾਇਤ ਉਨ੍ਹਾਂ ਦਾ ਰਾਜੀਨਾਮਾ ਵੀ ਕਰਵਾ ਦਿੰਦੀ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।