ਰਾਜੂ ਸ਼੍ਰੀਵਾਸਤਵ ਤੋਂ ਬਾਅਦ ਇਕ ਹੋਰ ਕਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਮੇਡੀਅਨ ਰਾਜੂ ਸ਼੍ਰੀਵਾਸਤਵ ਤੋਂ ਬਾਅਦ ਇਕ ਹੋਰ ਕਾਮੇਡੀਅਨ ਦਾ ਦੇਹਾਂਤ ਹੋ ਗਿਆ ਹੈ। 'ਦਿ ਗ੍ਰੇਟ ਇੰਡੀਅਨ ਲਾਫਟਰ ਚੈਂਲੇਂਜ' ਦੇ ਪਹਿਲੇ ਸ਼ੀਜਨ ਦੇ ਪ੍ਰਤੀਯੋਗੀ ਪਰਾਗ ਕੰਸਾਰਾ ਦਾ ਦੇਹਾਂਤ ਹੋ ਗਿਆ ਹੈ। ਇਸ ਮੌਕੇ ਤੇ ਕਾਮੇਡੀਅਨ ਸੁਨੀਲ ਪਾਲ ਨੇ ਦੁੱਖ ਪ੍ਰਗਟਾਵਾ ਕੀਤਾ ਹੈ। ਸੁਨੀਲ ਪਾਲ ਨੇ ਇਕ ਵੀਡੀਓ ਸ਼ੇਅਰ ਕਰਕੇ ਭਾਵੁਕ ਨਜ਼ਰ ਅੜੇ ਹਨ। ਉਨ੍ਹਾਂ ਨੇ ਕਿਹਾ ਹਾਲੋ ਦੋਸਤੋ,ਕਾਮੇਡੀ ਦੇ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਸਾਡੇ ਲਾਫਟਰ ਚੈਂਲੇਂਜ ਪਾਰਟਨਰ ਪਰਾਗ ਇਸ ਦੁਨੀਆਂ ਵਿੱਚ ਨਹੀ ਰਹੇ ਹਨ । ਪਤਾ ਨੀ ਕਾਮੇਡੀਅਨਾਂ ਨੂੰ ਕਿਸ ਈ ਬੁਰੀ ਨਜ਼ਰ ਲੱਗੀ ਹੈ। ਦੱਸ ਦਈਏ ਕਿ ਪਰਾਗ ਗੁਜਰਾਤ ਦੇ ਵਡੋਦਰਾ ਦੇ ਰਹਿਣ ਵਾਲੇ ਹਨ। ਉਸ ਕਾਫੀ ਸਮੇ ਤੋਂ ਕਾਮੇਡੀ ਸ਼ੋਅ ਤੋਂ ਦੂਰ ਸੀ ।