ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰੇਸ਼ਮ ਅਨਮੋਲ ਨੇ ਗੈਂਗਸਟਰਾਂ ਨੂੰ ਕੀਤੀ ਬੇਨਤੀ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਥੇ ਸਿੱਧੂ ਦੀ ਅੰਤਿਮ ਯਾਤਰਾ ਤੋਂ ਉਸ ਦੇ ਮਾਤਾ-ਪਿਤਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ’ਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਪ੍ਰਤੀਕਿਿਰਆ ਦਿੱਤੀ ਹੈ।

ਰੇਸ਼ਮ ਸਿੰਘ ਅਨਮੋਲ ਨੇ ਗੈਂਗਸਟਰਾਂ ਨੂੰ ਬੇਨਤੀ ਕਰਦਿਆਂ ਕਿਹਾ, ‘‘ਇਕ ਬੇਨਤੀ ਹੈ ਮਾਰਨ ਵਾਲਿਆਂ ਨੂੰ, ਕਿਰਪਾ ਕਰਕੇ ਇਕ-ਇਕ ਗੋਲੀ ਮਾਂ-ਬਾਪ ਨੂੰ ਵੀ ਮਾਰ ਦਿਆ ਕਰੋ ਕਿਉਂਕਿ ਅੰਦਰੋਂ ਤਾਂ ਉਹ ਉਂਝ ਹੀ ਮਰ ਜਾਂਦੇ ਨੇ, ਉਨ੍ਹਾਂ ਦੀ ਵੀ ਮੁਕਤੀ ਕਰ ਦਿਆ ਕਰੋ। ਕਿਰਪਾ ਕਰਕੇ ਅੱਗੇ ਤੋਂ ਧਿਆਨ ਰੱਖਿਓ।’’